ਫਾਜ਼ਿਲਕਾ (ਨਾਗਪਾਲ) - ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਦੇ ਪਿੰਡ ਖਾਨਪੁਰ ਦੇ ਜੋ ਲੋਕ ਸਰਹੱਦ ਪਾਰ ਕਰਕੇ ਖੇਤੀ ਕਰਨ ਜਾਂਦੇ ਹਨ, ਦੇ ਚਿਹਰਿਆਂ 'ਤੇ ਫਸਲ ਨੂੰ ਲੈ ਕੇ ਚਿੰਤਾ ਦਿਖਾਈ ਦੇ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਦੋਵਾਂ ਦੇਸ਼ਾਂ 'ਚ ਚਲਦੇ ਤਣਾਅ ਦੇ ਮਾਹੌਲ ਕਾਰਨ ਕਿਸਾਨਾਂ ਨੂੰ ਸਰਹੱਦ ਪਾਰ ਕਰਕੇ ਆਪਣੇ ਖੇਤ 'ਚ ਖੇਤੀ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸੇ ਕਾਰਨ ਕਿਸਾਨ ਆਪਣੀਆਂ ਖਰਾਬ ਹੋ ਰਹੀਆਂ ਫਸਲਾਂ 'ਤੇ ਵਹਿੰਤਾ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ।
ਇਸ ਸਬੰਧ 'ਚ ਜਦੋਂ ਫਾਜ਼ਿਲਕਾ ਦੇ ਐੱਮ.ਐੱਲ.ਏ. ਦਵਿੰਦਰ ਸਿੰਘ ਘੁਬਾਇਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ 'ਚ ਇਸ ਮੌਕੇ ਚੱਲ ਰਹੇ ਤਣਾਅ ਦੇ ਕਾਰਨ ਕਿਸਾਨਾਂ ਦੇ ਸਰਹੱਦ ਪਾਰ ਕਰਕੇ ਜਾਣ 'ਤੇ ਰੋਕ ਲੱਗਾ ਦਿੱਤੀ ਹੈ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਦੇ ਤਣਾਅ ਨੇ ਪਹਿਲਾਂ ਵਪਾਰ ਦੀ ਕਮਰ ਤੋੜ ਕੇ ਰੱਖ ਦਿੱਤੀ ਅਤੇ ਹੁਣ ਕਿਸਾਨੀ 'ਤੇ ਪੈ ਰਿਹਾ ਅਸਰ ਦਿਖਾਈ ਦੇ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਖਰਾਬ ਹੋ ਰਹੀ ਫਸਲ 'ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਾਰਗਿਲ 'ਚ ਸ਼ਹੀਦ ਹੋਇਆ ਪੰਜਾਬ ਦਾ ਕੁਲਦੀਪ (ਵੀਡੀਓ)
NEXT STORY