ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਪਿੰਡ ਮੰਡੀ ਰੋੜਾਂ ਵਾਲੀ ਵਿਖੇ ਇਕ ਵਿਆਹੁਤਾ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਥਾਣਾ ਅਰਨੀਵਾਲਾ ਨੂੰ ਦਿੱਤੀ ਸ਼ਿਕਾਇਤ 'ਚ ਬਿਮਲਾ ਦੇਵੀ ਵਾਸੀ ਵਾਰਡ ਨੰਬਰ 8 ਬਠਿੰਡਾ ਰੋਡ ਜੈਤੋ ਜ਼ਿਲਾ ਫਰੀਦਕੋਟ ਨੇ ਦੱਸਿਆ ਕਿ ਉਸ ਦੀ ਧੀ ਏਕਤਾ ਰਾਣੀ ਉਰਫ਼ ਤਨੂੰ (30) ਨੂੰ ਉਸ ਦਾ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਦਾ ਸੀ। ਜਿਸ ਤੋਂ ਦੁਖੀ ਹੋ ਕੇ ਏਕਤਾ ਨੇ 12 ਅਪ੍ਰੈਲ ਨੂੰ ਬਾਅਦ 3 ਵਜੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਤੀ ਰਾਜ ਕੁਮਾਰ, ਰਮੇਸ਼ ਕੁਮਾਰ, ਅਸ਼ੋਕ ਕੁਮਾਰ ਅਤੇ ਪੂਜਾ ਵਾਸੀਆਨ ਮੰਡੀ ਰੋੜਾਂ ਵਾਲੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਜਿਸਟਰ ਹੋਈ ਖਹਿਰਾ ਦੀ ਪਾਰਟੀ, ਜਾਣੋ ਕਿਹੜਾ ਹੈ ਚੋਣ ਨਿਸ਼ਾਨ!
NEXT STORY