ਫਾਜ਼ਿਲਕਾ ( ਸੁਨੀਲ ਨਾਗਪਾਲ ) - ਸਰਹੱਦੀ ਪਿੰਡਾਂ ਬਾਰੇਕਾਂ ਅਤੇ ਰੂਪਨਗਰ ’ਚ ਟਿੱਡੀਆਂ ਦਾ ਲੰਬਾ ਝੁੰਡ ਮੁੜ ਦਿਖਾਈ ਦੇਣ ਕਾਰਨ ਕਿਸਾਨਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮਾਮਲੇ ਦੇ ਸਬੰਧ ’ਚ ਪਿੰਡ ਬਾਰੇਕਾਂ ਵਾਸੀ ਅਤੇ ਜ਼ਿਲਾ ਪ੍ਰੀਸ਼ਦ ਦੇ ਨੌਜਵਾਨ ਮੈਂਬਰ ਸਿਧਾਰਥ ਰਿਣਵਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਟਿੱਡੀਆਂ ਦਾ ਵੱਡਾ ਝੁੰਡ ਵੇਖਿਆ, ਜੋ ਕਣਕ ਦੀ ਕੱਟਣ ਲਈ ਤਿਆਰ ਖੜ੍ਹੀ ਫਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਇਸ ਕਾਰਨ ਨਰਮੇ ਦੀ ਫਸਲ ਦੀ ਬੀਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਰਿਣਵਾ ਨੇ ਦੱਸਿਆ ਕਿ ਪਿੰਡ ’ਚ ਜਿਸ ਖੇਤ ’ਚ ਸਰ੍ਹੋਂ ਦੀ ਫਸਲ ਕੱਟੀ ਹੈ, ਉਥੇ ਬੀਜਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਜ਼ਿਲਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਹਰਕਤ ’ਚ ਆ ਗਿਆ।
ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ
ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪੁਲਸ ਵਲੋਂ ਸਖ਼ਤ ਘੇਰਾਬੰਦੀ, ਨਹੀਂ ਆ ਸਕੀਆਂ ਸੰਗਤਾਂ (ਤਸਵੀਰਾਂ)
ਫਾਜ਼ਿਲਕਾ ਦੇ ਜ਼ਿਲਾ ਖੇਤੀਬਾੜੀ ਅਫਸਰ ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀ ਵਿਭਾਗ ਦੇ ਕਰਮਚਾਰੀਆਂ ਦੀ ਇਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ। ਉਨ੍ਹਾਂ ਟਿੱਡੀ ਦਲ ਦੇ ਖਾਤਮੇ ਲਈ ਸਪਰੇਅ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਲਕੁਲ ਨਾ ਘਬਰਾਉਣ ਅਤੇ ਹਾਲਤ ਕਾਬੂ ’ਚ ਹੈ। ਵਰਣਨਯੋਗ ਹੈ ਕਿ ਇਸ ਸਾਲ ਫਰਵਰੀ ਦੇ ਸ਼ੁਰੂ ’ਚ ਵੀ ਫਾਜ਼ਿਲਕਾ ਜ਼ਿਲੇ ਦੇ ਕਈ ਪਿੰਡਾਂ ਗੁਆਂਢੀ ਸੂਬੇ ਰਾਜਸਥਾਨ ਦੇ ਪਿੰਡਾਂ ਨਾਲ ਲੱਗਦੇ ਹਨ ਅਤੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਪਿੰਡਾਂ ’ਚ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਸੀ, ਜੋ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਸੀ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦੀ ਚੁਣੌਤੀ : ਕਣਕ ਦਾ ਮੰਡੀਕਰਨ ਅਤੇ ਸਮਾਜਕ ਦੂਰੀ
ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਟਿੱਡੀਆਂ ਨੂੰ ਪੂਰੀ ਤਰ੍ਹਾਂ ਖਤਮ ਨਾ ਕੀਤਾ ਗਿਆ ਤਾਂ ਆਉਂਦੀ ਫਸਲ ਦੀ ਬੀਜਾਈ ਪ੍ਰਭਾਵਿਤ ਹੋਵੇਗੀ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਟਿੱਡੀਆਂ ਕੰਡੇਦਾਰ ਤਾਰ ਵਿਚਕਾਰ ਅਟਕ ਗਈਆਂ ਹਨ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਕੰਡੇਦਾਰ ਦੇ ਨੇੜ ਅਤੇ ਪਾਰ ਟਿੱਡੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ ਅਤੇ ਤਾਰ ਨੇੜੇ ਅਤੇ ਤਾਰ ਪਾਰ ਦਵਾਈਆਂ ਦਾ ਸਪਰੇਅ ਦਾ ਕੰਮ ਅਜੇ ਵੀ ਚਲ ਰਿਹਾ ਹੈ ਅਤੇ ਟਿੱਡੀਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।
ਕਰਫਿਊ ਦੌਰਾਨ ਬੁਢਲਾਡਾ 'ਚ ਵੱਡੀ ਵਾਰਦਾਤ, ਪਤਨੀ ਤੇ ਧੀ 'ਤੇ ਹਮਲਾ ਕਰਨ ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ
NEXT STORY