ਫਾਜ਼ਿਲਕਾ (ਬਲਜੀਤ ਸਿੰਘ, ਨਾਗਪਾਲ): ਫਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਦੇ ਕੋਲ ਇਕ ਟਰੈਕਟਰ ਟਰਾਲੀ ਵਲੋਂ ਇਕ ਬੱਚੇ ਨੂੰ ਕੁਚਲ ਦਿੱਤਾ ਗਿਆ ਜਿਸ ਦੀ ਮੌਤ ਹੋ ਗਈ ਹੈ। ਮ੍ਰਿਤਕ ਮੁੰਡੇ ਦੀ ਪਛਾਣ ਆਕਾਸ਼ਦੀਪ ਵਜੋਂ ਹੋਈ ਹੈ, ਜੋ 14 ਸਾਲ ਦਾ ਸੀ। ਅਕਾਸ਼ਦੀਪ ਨੌਵੀਂ ਕਲਾਸ ਦੇ ਹਾਲ ਹੀ ਦੇ 'ਚ ਆਏ ਰਿਜ਼ਲਟ ਦੇ 'ਚ ਫਸਟ ਆਇਆ ਸੀ।
ਇਹ ਵੀ ਪੜ੍ਹੋ: ਇਕ ਸਾਲ ਪਹਿਲਾਂ ਹੋਏ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ , ਹੋਇਆ ਵੱਡਾ ਖ਼ੁਲਾਸਾ
ਮਿਲੀ ਜਾਣਕਾਰੀ ਅਨੁਸਾਰ ਆਕਾਸ਼ਦੀਪ ਖੇਤ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਜੋਗਿੰਦਰ ਸਿੰਘ ਨਾਮਕ ਸ਼ਖਸ ਜੋ ਕਿ ਆਪਣੇ ਟਰੈਕਟਰ ਟਰਾਲੀ ਤੇ ਸ਼ਹਿਰ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਦੇ ਵਲੋਂ ਉਸ ਦੇ ਸਾਈਕਲ ਦੇ ਉਪਰ ਟਰੈਕਟਰ ਚੜ੍ਹਾ ਦਿੱਤਾ ਗਿਆ।ਆਕਾਸ਼ਦੀਪ ਟਰਾਲੀ ਦੇ ਟਾਇਰਾਂ ਦੇ ਥੱਲੇ ਆ ਗਿਆ ਅਤੇ ਕਈ ਫੁੱਟ ਤਕ ਸਾਈਕਲ ਸਮੇਤ ਘੜੀਸਦਾ ਗਿਆ। ਉਥੇ ਮੌਜੂਦ ਲੋਕਾਂ ਨੇ ਰੌਲਾ ਪਾਇਆ ਤੇ ਟਰੈਕਟਰ ਰੋਕ ਕੇ ਆਕਾਸ਼ਦੀਪ ਨੂੰ ਥੱਲੋਂ ਦੀ ਕੱਢਿਆ।ਲੋਕਾਂ ਉਸ ਨੂੰ ਪਿੰਡ ਦੇ ਡਾਕਟਰ ਕੋਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਫ਼ਾਜ਼ਿਲਕਾ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ: ਸ਼ਹੀਦ ਸਿਪਾਹੀ ਸੁਖਬੀਰ ਸਿੰਘ ਦੇ ਪਰਿਵਾਰ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
ਦੱਸ ਦੇਈਏ ਕਿ ਮ੍ਰਿਤਕ ਦੋ ਭਰਾ ਸਨ ਜਿਸਦੇ 'ਚੋਂ ਆਕਾਸ਼ਦੀਪ ਦੀ ਇਸ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਕਿ ਪੜ੍ਹਾਈ ਦੇ 'ਚ ਅੱਵਲ ਰਹਿਣ ਵਾਲਾ ਆਕਾਸ਼ਦੀਪ ਹਾਲ ਹੀ 'ਚ ਆਏ ਰਿਜ਼ਲਟ ਦੇ ਵਿਚ ਨੌਵੀਂ ਕਲਾਸ ਚੋਂ ਫਸਟ ਪੁਜੀਸ਼ਨ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਖ਼ੁਸ਼ ਸੀ ਪਰ ਅਨਹੋਣੀ ਨੇ ਉਨ੍ਹਾਂ ਤੋਂ ਉਨ੍ਹਾਂ ਦਾ ਪੁੱਤ ਖੋਹ ਲਿਆ।ਫਿਲਹਾਲ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿਚ ਮ੍ਰਿਤਕ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜਿਸ ਦਾ ਕਿ ਪਿੰਡ ਦੇ ਹੀ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਲੋਂ ਜੋਗਿੰਦਰ ਸਿੰਘ ਨਾਮਕ ਸ਼ਖਸ ਦੇ ਉੱਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਮਾਮਲੇ ਦੇ ਵਿਚ ਮੁਕੱਦਮਾ ਨੰਬਰ ਚਾਰ ਸੌ ਦੋ ਥਾਣਾ ਸਦਰ ਫਾਜ਼ਿਲਕਾ ਵਿਖੇ ਦਰਜ ਕਰ ਦਿੱਤਾ ਗਿਆ ਹੈ। ਅਜੇ ਤੱਕ ਟਰੈਕਟਰ ਟਰਾਲੀ ਅਤੇ ਹੀ ਦੋਸ਼ੀ ਡਰਾਈਵਰ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਜੋ ਕਿ ਜਲਦ ਹੀ ਕਰ ਲਈ ਜਾਏਗੀ।
ਇਹ ਵੀ ਪੜ੍ਹੋ: ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ
ਨਾਭਾ ਦੇ ਰਵੀ ਜਿਊਲਰ ਹੱਤਿਆ ਮਾਮਲੇ ''ਚ ਮੁਲਜ਼ਮ ਪ੍ਰੇਮ ਦੇ ਅਦਾਲਤ ਵਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ
NEXT STORY