ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਪੁਲਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਮਿਸ਼ਨ ਨਿਸ਼ਚੈ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਨੇ ਦਿੱਤੀ। ਡਾ. ਜੈਨ ਨੇ ਕਿਹਾ ਕਿ ਇਸ ਮਿਸ਼ਨ ਤਹਿਤ ਸੀਮਾ ਸੁਰੱਖਿਆ ਬਲਾਂ ਅਤੇ ਮੁਹੱਲਾ/ਪਿੰਡ ਸੁਰੱਖਿਆ ਕਮੇਟੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨਾਲ ਭਾਈਚਾਰਕ ਸਾਂਝ ਪੈਦਾ ਕਰਕੇ ਉਨ੍ਹਾਂ ਕੋਲੋਂ ਗੈਰ-ਕਾਨੂੰਨੀ ਪਦਾਰਥਾਂ (ਨਸ਼ੀਲੇ ਪਦਾਰਥਾਂ) ਦੀ ਸਪਲਾਈ ਬਾਰੇ ਖ਼ੁਫ਼ੀਆ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਤਾਂ ਜੋ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਿਸ਼ਨ ਨਿਸ਼ਚੈ ਤਹਿਤ ਪੁਲਸ ਦੇ ਗਜ਼ਟਿਡ ਅਧਿਕਾਰੀ ਰੋਜ਼ਾਨਾ ਸ਼ਾਮ ਨੂੰ ਜ਼ੀਰੋ ਲਾਈਨ ’ਤੇ ਘੱਟੋ-ਘੱਟ 1 ਨਿਰਧਾਰਤ ਸਰਹੱਦੀ ਪਿੰਡ ਦਾ ਦੌਰਾ ਕਰਨਗੇ। ਪੁਲਸ ਅਤੇ ਆਮ ਲੋਕਾਂ ਵਿਚਕਾਰ ਸਬੰਧਾਂ ਨੂੰ ਵਧਾਉਣ ਲਈ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਛੋਟੇ ਇਕੱਠ ਕਰਕੇ ਗੈਰ ਰਸਮੀ ਗੱਲਬਾਤ ਰਾਹੀਂ ਨਸ਼ਾ ਤਸਕਰਾਂ ਖ਼ਿਲਾਫ਼ ਖ਼ੁਫ਼ੀਆ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸੇ ਤਰ੍ਹਾਂ ਪਿਛਲੇ ਤਿੰਨ ਮਹੀਨਿਆਂ ’ਚ ਕੁੱਲ 955 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋ 155 ਡਰੱਗ ਪੈਡਲਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਹੀਨੀਅਸ ਕ੍ਰਾਈਮ ਤੇ ਹੋਰ ਜੁਰਮਾਂ ’ਚ ਲੋੜੀਂਦੇ 800 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
18 ਸਾਲਾ ਨੌਜਵਾਨ ਦਾ ਕਾਰਾ ਕਰੇਗਾ ਹੈਰਾਨ, ਨਸ਼ੇ ਦੀ ਪੂਰਤੀ ਲਈ ਖ਼ਰਚ ਦਿੱਤੇ 65 ਲੱਖ ਰੁਪਏ ਤੇ ਵੇਚ ਛੱਡੇ ਦੋ ਘਰ
NEXT STORY