ਫਾਜ਼ਿਲਕਾ (ਥਿੰਦ ਆਲਮਸ਼ਾਹ) - ਫਾਜ਼ਿਲਕਾ ਪੁਲਸ ਨੇ ਇੱਕ ਵੱਡੀ ਸਫਲਤਾ ਵਿੱਚ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਾਮਜ਼ਦ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਦੋ ਕਾਰਕੁਨਾਂ ਰਵੀਤੇਜ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਬੱਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੀਡੀਆ ਕਰਮਚਾਰੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ, ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ
ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਸੋਲ ਬੰਬ ਧਮਾਕਾ 2022 ਜਿਸ ਸਬੰਧੀ ਥਾਣਾ ਸਦਰ ਕੁੱਲੂ, ਹਿਮਾਚਲ ਪ੍ਰਦੇਸ਼ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਨੰ: 35 ਮਿਤੀ 29/01/2022 ਅਧੀਨ 435 ਆਈ.ਪੀ.ਸੀ, 3d ਐਕਸਪਲੋਸਿਵ ਐਕਟ ਦਰਜ ਕੀਤਾ ਗਿਆ ਸੀ ਜੋ ਕਿ ਫਾਜ਼ਿਲਕਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਅਤੇ ਇਹ ਦੋਸ਼ੀ ਆਈ.ਈ.ਡੀ ਧਮਾਕੇ ਦੇ ਉਕਤ ਮੁੱਕਦਮੇ ਵਿੱਚ ਲੋੜੀਂਦੇ ਸਨ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਜਲੰਧਰ ਦੇ DC ਵਿਸ਼ੇਸ਼ ਸਾਰੰਗਲ ਸਣੇ ADGP ਤੇ DIG ਦਾ ਕੀਤਾ ਤਬਾਦਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਜਲੰਧਰ ਦੇ DC ਵਿਸ਼ੇਸ਼ ਸਾਰੰਗਲ ਸਣੇ ADGP ਤੇ DIG ਦਾ ਕੀਤਾ ਤਬਾਦਲਾ
NEXT STORY