ਫਾਜ਼ਿਲਕਾ— ਸ਼ੁੱਕਰਵਾਰ ਦੀ ਸਵੇਰ ਨੂੰ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਚਾਂਦੀਮਾਰੀ ਦੇ ਬੱਸ ਸਟੈਂਡ ਦੇ ਕੋਲ ਟੀਚਰਾਂ ਨੂੰ ਸਕੂਲ ਲੈ ਕੇ ਜਾ ਰਹੀ ਗੱਡੀ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਸੀ। ਇਸ ਦਰਦਨਾਕ ਸੜਕ ਹਾਦਸੇ 'ਚ 12 ਟੀਚਰਾਂ ਸਮੇਤ 13 ਲੋਕਾਂ ਦੀ ਦਰਦਨਾਕ ਮੌਤ ਹੋਈ। ਸਾਰੇ ਮ੍ਰਿਤਕਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਹਾਦਸੇ 'ਚ ਆਪਣਿਆਂ ਨੂੰ ਖੋਹਣ ਵਾਲੇ ਪਰਿਵਾਰਾਂ ਦਾ ਦਰਦ ਅਜਿਹਾ ਹੈ, ਜਿਸ ਨੂੰ ਸੁਣ ਹਰ ਕਿਸੇ ਦਾ ਦਿਲ ਪਸੀਜ ਜਾਵੇਗਾ। ਅੰਤਮ ਸੰਸਕਾਰ 'ਚ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਇਸ ਹਾਦਸੇ 'ਚ ਆਪਣਿਆਂ ਨੂੰ ਖੋਹਣ ਵਾਲੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਸਕੂਲੀ ਬੱਸ 'ਚ ਕੁੱਲ 13 ਲੋਕ ਸਵਾਰ ਸਨ, ਜਿਨ੍ਹਾਂ 'ਚ 12 ਅਧਿਆਪਕ ਅਤੇ ਇਕ ਡਰਾਈਵਰ ਸ਼ਾਮਲ ਸੀ। ਹਾਦਸੇ ਤੋਂ ਬਾਅਦ ਜਿਵੇਂ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਹਸਪਤਾਲ 'ਚ ਲਿਆਂਦਾ ਗਿਆ ਤਾਂ ਪੂਰੇ ਸ਼ਹਿਰ 'ਚ ਮਾਤਮ ਛਾ ਗਿਆ। ਹਾਦਸੇ ਤੋਂ ਬਾਅਦ ਖਬਰ ਫੈਲਦੇ ਹੀ ਦੁਕਾਨਦਾਰ, ਕਾਰੋਬਾਰੀ ਅਤੇ ਦੂਜੇ ਲੋਕ ਜ਼ਖਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ। ਕਈ ਨੌਜਵਾਨ ਅਜਿਹੇ ਵੀ ਸਨ, ਜੋ ਇਹ ਸੋਚ ਕੇ ਹਸਪਤਾਲ ਪਹੁੰਚੇ ਸਨ ਕਿ ਜੇਕਰ ਉਥੇ ਖੂਨ ਦੀ ਲੋੜ ਪਈ ਤਾਂ ਉਹ ਦੇ ਦੇਣਗੇ।
ਤੁਹਾਨੂੰ ਦੱਸ ਦਈਏ ਇਸ ਹਾਦਸੇ 'ਚ ਮਾਰੇ ਗਏ ਟੀਚਰਾਂ 'ਚ ਇਕ ਗਰਭਵਤੀ ਅਤੇ ਨਵ-ਵਿਆਹੁਤਾ ਵੀ ਸ਼ਾਮਲ ਸੀ। ਕੈਲਾਸ਼ ਨਗਰ ਦੀ ਰਹਿਣ ਵਾਲੀ ਮ੍ਰਿਤਕ ਅਧਿਆਪਕ ਸ਼ੀਤਲ 8 ਮਹੀਨਿਆਂ ਦੀ ਗਰਭਵਤੀ ਸੀ ਅਤੇ ਅਬੋਹਰ ਦੀ ਰਹਿਣ ਵਾਲੀ ਤਜਿੰਦਰ ਦਾ ਤਕਰੀਬਨ 13 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਇਨ੍ਹਾਂ ਅਧਿਆਪਕਾਂ 'ਚ ਰਿਟਾਇਰਡ ਮੈਨੇਜਰ ਦੀ ਬੇਟੀ ਵੀ ਸ਼ਾਮਲ ਸੀ, ਜਿਸ ਦੀ 15 ਦਿਨ ਪਹਿਲਾਂ ਹੀ ਨੌਕਰੀ ਲੱਗੀ ਸੀ। ਇਸੇ ਤਰ੍ਹਾਂ ਫਾਜ਼ਿਲਕਾ ਦੇ ਪਿੰਡ ਸ਼ਤੀਰ ਵਾਲਾ ਦੇ ਰਹਿਣ ਵਾਲੇ 37 ਸਾਲ ਦੇ ਹਿੰਦੀ ਦੇ ਟੀਚਰ ਸੰਜੀਵ ਬਾਘਲਾ ਸਰਕਾਰੀ ਹਾਈ ਸਕੂਲ ਲੱਖਾ ਹਾਜੀ 'ਚ ਤਾਇਨਾਤ ਸਨ। ਉਹ ਅਪਾਹਜ ਮਾਂ-ਬਾਪ ਦੇ ਇਕਲੌਤੇ ਬੇਟੇ ਸਨ। ਉਨ੍ਹਾਂ ਦੇ ਦੋ ਬੱਚੇ ਅਤੇ ਪਤਨੀ ਹੈ।
ਮੈਂ ਕਿਹੜਾ ਸੁਰੰਗ ਪੁੱਟ ਕੇ ਸੰਸਦ 'ਚ ਗਿਆ ਸੀ : ਮਾਨ (ਵੀਡੀਓ)
NEXT STORY