*ਪਹਿਲਾਂ ਵਾਂਗ ਨਤੀਜੇ ਹੋ ਸਕਦੇ ਨੇ ਭਿਆਨਕ
ਲੁਧਿਆਣਾ (ਖੁਰਾਣਾ) : ਕੋਰੋਨਾ ਦੇ ਲਗਾਤਾਰ ਵਧਦੇ ਕਹਿਰ ਦੇ ਭਿਆਨਕ ਨਤੀਜੇ ਪੂਰੇ ਸੰਸਾਰ ਦੇ ਸਾਹਮਣੇ ਹਨ, ਜਿਸ ਵਿਚ ਨਾ ਸਿਰਫ਼ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਨਵੇਂ ਰਿਕਾਰਡ ਪਾਰ ਕਰ ਰਹੀ ਹੈ, ਸਗੋਂ ਮੌਤਾਂ ਦਾ ਅੰਕੜਾ ਵੀ ਡਰਾ ਦੇਣ ਵਾਲਾ ਹੈ, ਬਾਵਜੂਦ ਇਸ ਦੇ ਸਬਜ਼ੀ ਮੰਡੀ ’ਚ ਕੋਰੋਨਾ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਆੜ੍ਹਤੀ ਅਤੇ ਸ਼ਹਿਰ ਵਾਸੀ ਸੰਜੀਦਾ ਨਹੀਂ ਹਨ। ਮੰਨੋ ਜਿਵੇਂ ਕੋਰੋਨਾ ਇਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਹੋਵੇ ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਕਹੇਗਾ। ਮੰਡੀ ਦੇ ਹਾਲਾਤ ਅਜਿਹੇ ਬਣੇ ਹੋਏ ਸਨ ਕਿ ਮੰਨੋ ਜਿਵੇਂ ਬੰਦੇ ’ਤੇ ਬੰਦਾ ਚੜ੍ਹਿਆ ਹੋਇਆ ਹੋਵੇ। ਇਸ ਦੌਰਾਨ ਨਾ ਤਾਂ ਜ਼ਿਆਦਾਤਰ ਲੋਕਾਂ ਨੇ ਮੂੰਹ ’ਤੇ ਮਾਸਕ ਪਹਿਨਣਾ ਜ਼ਰੂਰੀ ਸਮਝਿਆ ਤੇ ਨਾ ਹੀ ਦੋ ਗਜ਼ ਦੀ ਸਮਾਜਿਕ ਦੂਰੀ ਬਣਾਈ ਰੱਖਣਾ, ਜਿਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਦੋਂ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ’ਚ ਕੋਰੋਨਾ ਪੀੜਤਾਂ ਅਤੇ ਮੌਤਾਂ ਦੀ ਗਿਣਤੀ ਘੱਟ ਸੀ ਤਾਂ ਉਸ ਸਮੇਂ ਲੋਕਾਂ ਵਿਚ ਡਰ ਕਿਤੇ ਜ਼ਿਆਦਾ ਸੀ ਪਰ ਹੁਣ ਜਦੋਂ ਮੌਤਾਂ ਦਾ ਅੰਕੜਾ ਅਤੇ ਮਰੀਜ਼ਾਂ ਦੀ ਗਿਣਤੀ ਆਸਮਾਨ ਛੂਹਣ ਲੱਗੀ ਹੈ ਤਾਂ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜੋ ਕਿ ਕਿਸੇ ਵੱਡੇ ਖਤਰੇ ਦੀ ਨਿਸ਼ਾਨੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਨਰਸਾਂ ਅਤੇ ਟੈਕਨੀਸ਼ੀਅਨਾਂ ਦੀ ਭਰਤੀ ਕਰਨ ਦੇ ਦਿੱਤੇ ਹੁਕਮ
ਜ਼ਿਲ੍ਹਾ ਤੇ ਪੁਲਸ ਪ੍ਰਸ਼ਾਸਨ ਹੋਇਆ ਲਾਪ੍ਰਵਾਹ
ਅਜਿਹੇ ਵਿਚ ਸਭ ਤੋਂ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਇਸ ਕੇਸ ਸਬੰਧੀ ਪੂਰੀ ਤਰ੍ਹਾਂ ਅੱਖਾਂ ਮੀਟੀ ਬੈਠਾ ਹੈ। ਸ਼ਾਇਦ ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ ਕਿਉਂਕਿ ਮੰਡੀ ਵਿਚ ਨਿਯਮਾਂ ਦੀ ਪਾਲਣਾ ਕਰਵਾਉਣ ਜਾਂ ਫਿਰ ਲਾਪ੍ਰਵਾਹ ਲੋਕਾਂ ਖਿਲਾਫ ਕਾਰਵਾਈ ਕਰਨ ਲਈ ਪੁਲਸ ਮੁਲਾਜ਼ਮ ਤੱਕ ਦਿਖਾਈ ਨਹੀਂ ਦੇ ਰਹੇ। ਸ਼ਾਇਦ ਪੁਲਸ ਦਾ ਸਾਰਾ ਜ਼ੋਰ ਮਹਾਨਗਰ ਦੀਆਂ ਸੜਕਾਂ ’ਤੇ ਦੌੜਦੀਆਂ ਗੱਡੀਆਂ ਵਿਚ ਸਵਾਰ ਚਾਲਕਾਂ ਦੇ ਚਲਾਨ ਕੱਟਣ ’ਤੇ ਹੀ ਲੱਗਾ ਹੋਇਆ ਹੈ। ਜਦੋਂਕਿ ਇਸ ਤੋਂ ਪਹਿਲਾਂ ਕੋਰੋਨਾ ਦੀ ਫਸਟ ਸਟੇਜ ਵਿਚ ਸਬਜ਼ੀ ਮੰਡੀ ਪੂਰੀ ਤਰ੍ਹਾਂ ਪੁਲਸ ਛਾਉਣੀ ਵਿਚ ਬਦਲ ਗਈ ਸੀ, ਜਿਸ ਦਾ ਇਕ ਮੁੱਖ ਕਾਰਨ ਮਰਹੂਮ ਏ. ਸੀ. ਪੀ. ਅਨਿਲ ਕੋਹਲੀ ਦੀ ਬੇਵਕਤੀ ਮੌਤ ਨੂੰ ਮੰਨਿਆ ਜਾਂਦਾ ਹੈ। ਇਥੇ ਇਹ ਗੱਲ ਵੀ ਸਮਝ ਤੋਂ ਪਰ੍ਹੇ ਹੈ ਕਿ ਸ਼ਹਿਰ ਦੇ ਵੱਡੇ ਮਾਲਦਾਰ ਆੜ੍ਹਤੀ ਵੀ ਚੰਦ ਪੈਸਿਆਂ ਦੇ ਲਾਲਚ ਵਿਚ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇ ਰਹੇ ਹਨ, ਜੋ ਆਪਣੀਆਂ ਦੁਕਾਨਾਂ ਅਤੇ ਫੜ੍ਹਾਂ ਨੂੰ ਅੱਗੇ ਕਿਰਾਏ ’ਤੇ ਦੇ ਕੇ ਵੈਂਡਰਾਂ ਦੀ ਭਾਰੀ ਭੀੜ ਜੁਟਾ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਕੋਰੋਨਾ ਵਰਗੀ ਖਤਰਨਾਕ ਬੀਮਾਰੀ ਦਾ ਕੋਈ ਡਰ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਲਈ ਨਹੀਂ ਪਵੇਗਾ ਭਟਕਣਾ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮੁੱਖ ਮੰਤਰੀ ਨੇ ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਨਰਸਾਂ ਅਤੇ ਟੈਕਨੀਸ਼ੀਅਨਾਂ ਦੀ ਭਰਤੀ ਕਰਨ ਦੇ ਦਿੱਤੇ ਹੁਕਮ
NEXT STORY