ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਇੱਕ ਸਮੈਸਟਰ 'ਚ ਵਿਦਿਆਰਥਣਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ। ਇਸ ਸਕੀਮ ਤਹਿਤ ਕੁੜੀਆਂ ਇੱਕ ਮਹੀਨੇ 'ਚ ਇੱਕ ਮਾਹਵਾਰੀ ਛੁੱਟੀ ਲੈ ਸਕਣਗੀਆਂ। ਇਸ ਫ਼ੈਸਲੇ ’ਤੇ ਪੀ. ਯੂ. ਪ੍ਰਬੰਧਕਾਂ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ। ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਕੁੜੀਆਂ ਇੱਕ ਸਾਲ ਦੇ ਸੈਸ਼ਨ ਮਤਲਬ ਕਿ 2 ਸਮੈਸਟਰਾਂ ਵਿਚ ਕੁੱਲ 8 ਛੁੱਟੀਆਂ ਲੈ ਸਕਣਗੀਆਂ। ਇਹ ਨੋਟੀਫਿਕੇਸ਼ਨ ਪੀ. ਯੂ. ਪ੍ਰਬੰਧਨ ਵੱਲੋਂ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਆਫ ਡਿਪਾਰਟਮੈਂਟਲ ਇੰਸਟੀਟਿਊਟ/ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤੀ ਗਈ ਹੈ। ਹਰ ਮਹੀਨੇ 15 ਦਿਨਾਂ ਦੇ ਟੀਚਿੰਗ ਕੈਲੰਡਰ ਵਿਚ ਇੱਕ ਦਿਨ ਦੀ ਛੁੱਟੀ ਵਿਦਿਆਰਥਣਾਂ ਲੈ ਸਕਣਗੀਆਂ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ
ਪ੍ਰੀਖਿਆ ਦੇ ਦਿਨਾਂ ਦੌਰਾਨ ਨਹੀਂ ਮਿਲੇਗੀ ਛੋਟ
ਨੋਟੀਫਿਕੇਸ਼ਨ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਦੇ ਦਿਨਾਂ 'ਚ ਕੁੜੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ। ਭਾਵੇਂ ਇਹ ਇੰਟਰਨਲ ਹੋਵੇ ਜਾਂ ਐਕਸਟਰਨਲ ਪ੍ਰੀਖਿਆਵਾਂ, ਮਿਡ ਸਮੈਸਟਰ ਜਾਂ ਫਾਈਨਲ ਜਾਂ ਆਖ਼ਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਹੋਣ। ਇਸ ਤੋਂ ਇਲਾਵਾ ਥਿਊਰੀ ਪ੍ਰੀਖਿਆਵਾਂ ਹੋਣ ਜਾਂ ਪ੍ਰੈਕਟੀਕਲ ਪ੍ਰੀਖਿਆਵਾਂ ਹੋਣ। ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਸਵੈ-ਪ੍ਰਮਾਣ ਪੱਤਰ ਦੇਣਾ ਪਵੇਗਾ। ਛੁੱਟੀ ਲੈਣ ਤੋਂ ਬਾਅਦ ਪੰਜ ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ। ਜਿਸ ਦਿਨ ਵਿਦਿਆਰਥਣ ਛੁੱਟੀ ’ਤੇ ਹੋਵੇਗੀ, ਸਿਰਫ਼ ਉਸ ਦਿਨ ਦੇ ਲੈਕਚਰ ਨੂੰ ਵਿਦਿਆਰਥਣ ਵੱਲੋਂ ਅਟੈਂਡ ਕੀਤੇ ਗਏ ਲੈਕਚਰਾਂ ’ਚ ਮਹੀਨੇ ਦੇ ਅਖ਼ੀਰ ’ਚ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ : ਪਿਆਰ ਸਿਰੇ ਚੜ੍ਹਦਾ ਨਾ ਦੇਖ ਹੋਸ਼ ਗੁਆ ਬੈਠੀ ਕੁੜੀ, ਪ੍ਰੇਮੀ ਸਾਹਮਣੇ ਖ਼ੁਦ ਨੂੰ ਲਾ ਲਈ ਅੱਗ
ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਨੇ ਉਠਾਇਆ ਸੀ ਮੁੱਦਾ
ਵਿਦਿਆਰਥੀ ਕੌਂਸਲ ਦੇ ਪ੍ਰਧਾਨ ਜਤਿੰਦਰ ਸਿੰਘ ਅਤੇ ਸੰਯੁਕਤ ਸਕੱਤਰ ਨੇ ਚੋਣ ਪ੍ਰਚਾਰ ਦੌਰਾਨ ਪ੍ਰਤੀ ਸਮੈਸਟਰ 12 ਛੁੱਟੀਆਂ ਲਾਗੂ ਕਰਨ ਦਾ ਮੁੱਦਾ ਉਠਾਇਆ ਸੀ। ਜਿਸ ’ਤੇ ਕਈ ਵਾਰ ਮੀਟਿੰਗਾਂ ਹੋਈਆਂ। ਮੀਟਿੰਗਾਂ ਵਿਚ ਕੁੱਝ ਪ੍ਰੋਫੈਸਰ, ਵਿਦਿਆਰਥੀ ਕੌਂਸਲ ਦੀ ਮਹਿਲਾ ਮੀਤ ਪ੍ਰਧਾਨ ਅਤੇ ਸਕੱਤਰ ਇਸ ਦਾ ਵਿਰੋਧ ਕਰਦੇ ਨਜ਼ਰ ਆਏ ਸੀ। ਕਈ ਮਹਿਲਾ ਪ੍ਰੋਫੈਸਰਾਂ ਨੇ ਇਸ ਛੁੱਟੀ ਦੀ ਲੋੜ ’ਤੇ ਅਸਹਿਮਤੀ ਪ੍ਰਗਟਾਈ ਸੀ ਤਾਂ ਉੱਥੇ ਹੀ ਕੁਝ ਨੇ ਇਸ ਫ਼ੈਸਲੇ ਦਾ ਸਮਰਥਨ ਵੀ ਕੀਤਾ ਸੀ। ਵਿਦਿਆਰਥੀ ਕੌਂਸਲ ਦੇ ਸਕੱਤਰ ਦੀਪਕ ਗੋਇਤ ਨੇ ਕਿਹਾ ਕਿ ਹੁਣ ਜਦੋਂ ਇਹ ਪਾਸ ਹੋ ਗਿਆ ਹੈ ਤਾਂ ਇਹ ਕੁੜੀਆਂ ਲਈ ਚੰਗੀ ਗੱਲ ਹੈ। ਇਹ ਛੁੱਟੀ ਕੁੜੀਆਂ ਨੂੰ ਉਸ ਚੋਂ ਮਿਲੇਗੀ, ਜੋ 10 ਫ਼ੀਸਦੀ ਹਾਜ਼ਰੀ ਦੇਣ ਦਾ ਅਧਿਕਾਰ ਵਿਭਾਗ ਦੇ ਡਾਇਰੈਕਟਰ ਅਤੇ ਵੀ. ਸੀ. ਦੇ ਕੋਲ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਵਾਇਆ ਸੀਸ
NEXT STORY