ਚੰਡੀਗੜ੍ਹ (ਨਵਿੰਦਰ) : ਇੱਥੇ ਸੈਕਟਰ-35 ਦੇ ਪਾਰਕ 'ਚ ਝਗੜਾ ਸੁਲਝਾਉਣ ਆਈ ਪ੍ਰੇਮਿਕਾ ’ਤੇ ਪ੍ਰੇਮੀ ਨੇ ਮੰਗਲਵਾਰ ਰਾਤ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਜ਼ਖ਼ਮੀ ਨੂੰ ਪੀ. ਜੀ. ਆਈ. ਲੈ ਆਈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਾਣੀ ਕੋਹਲੀ ਵਾਸੀ ਸੋਹਾਣਾ ਵਜੋਂ ਹੋਈ। ਮ੍ਰਿਤਕਾ ਮੂਲ ਰੂਪ ਤੋਂ ਉੱਤਰਾਖੰਡ ਦੀ ਰਹਿਣ ਵਾਲੀ ਸੀ ਤੇ ਸੋਹਾਣਾ ਵਿਚ ਬਿਊਟੀ ਪਾਰਲਰ ’ਚ ਕੰਮ ਕਰਦੀ ਸੀ। ਕਰੀਬ 4 ਸਾਲਾਂ ਤੋਂ ਸੰਨੀ ਐਨਕਲੇਵ ਦੇ ਰਹਿਣ ਵਾਲੇ ਵਿਸ਼ਾਲ ਨਾਲ ਉਸ ਦੇ ਪ੍ਰੇਮ ਸਬੰਧ ਸਨ। ਵਿਸ਼ਾਲ ਸੈਕਟਰ-22 ਦੀ ਮਾਰਕਿਟ ਵਿਚ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਕੈਂਸਰ ਦਾ ਪਤਾ ਲੱਗਣ 'ਤੇ ਵਿਅਕਤੀ ਨੂੰ ਲੱਗਾ ਡੂੰਘਾ ਸਦਮਾ, ਤੇਜ਼ਾਬ ਪੀ ਕਰ ਲਿਆ ਖ਼ੌਫ਼ਨਾਕ ਕਾਂਡ
ਸੈਕਟਰ-36 ਥਾਣਾ ਪੁਲਸ ਨੇ ਵਿਸ਼ਾਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਮੰਗਲਵਾਰ ਰਾਤ 10 ਵਜੇ ਸੂਚਨਾ ਮਿਲੀ ਕਿ ਸੈਕਟਰ-35 ਪੈਟਰੋਲ ਪੰਪ ਨੇੜੇ ਪਾਰਕ ’ਚ ਇਕ ਕੁੜੀ ਨੇ ਖ਼ੁਦ ਨੂੰ ਅੱਗ ਲਗਾ ਲਈ ਹੈ। ਟੀਮ ਮੌਕੇ ’ਤੇ ਪਹੁੰਚੀ ਤੇ ਝੁਲਸੀ ਹੋਈ ਕੁੜੀ ਨੂੰ ਪੀ. ਜੀ. ਆਈ. ਲੈ ਗਈ। ਫਾਰੈਂਸਿਕ ਟੀਮ ਨੇ ਪਾਰਕ ’ਚੋਂ ਕੁੜੀ ਦੇ ਸੈਂਡਲ, ਪਰਸ, ਮੋਬਾਇਲ ਫ਼ੋਨ ਤੇ ਮਾਚਿਸ ਦੀ ਡੱਬੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ। ਥਾਣਾ ਇੰਚਾਰਜ ਓਮਪ੍ਰਕਾਸ਼ ਨੇ ਪੀ.ਜੀ.ਆਈ. ’ਚ ਕੁੜੀ ਦੇ ਬਿਆਨ ਦਰਜ ਕੀਤੇ। ਅੱਗ ਨਾਲ ਝੁਲਸੀ ਰਾਣੀ ਕੋਹਲੀ ਨੇ ਦੱਸਿਆ ਕਿ ਉਸ ਦੇ ਵਿਸ਼ਾਲ ਨਾਲ 4 ਸਾਲਾਂ ਤੋਂ ਪ੍ਰੇਮ ਸਬੰਧ ਸਨ। ਉਸ ਨੂੰ ਮਿਲਣ ਲਈ ਪਾਰਕ 'ਚ ਬੁਲਾਇਆ ਸੀ। ਇਸੇ ਦੌਰਾਨ ਵਿਆਹ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਵਿਸ਼ਾਲ ਨੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਥੋੜ੍ਹੀ ਦੇਰ ਬਾਅਦ ਕੁੜੀ ਨੇ ਕਿਹਾ ਕਿ ਉਹ ਖ਼ੁਦ ਹੀ ਪੈਟਰੋਲ ਲੈ ਕੇ ਆਈ ਸੀ ਤੇ ਆਪਣੇ ਆਪ ਨੂੰ ਅੱਗ ਲਗਾ ਲਈ। ਬਿਆਨ ਦਰਜ ਹੋਣ ਤੋਂ ਕੁੱਝ ਘੰਟਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜਰਮਨ ਦੀ ਗੋਰੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ, ਸਾਦੇ ਢੰਗ ਨਾਲ ਹੋਈਆਂ ਰਸਮਾਂ
ਟੈਕਸੀ ਰਾਹੀਂ ਸੋਹਾਣਾ ਤੋਂ ਆਈ ਸੀ ਚੰਡੀਗੜ੍ਹ
ਜਾਂਚ ’ਚ ਸਾਹਮਣੇ ਆਇਆ ਹੈ ਕਿ ਰਾਣੀ ਕੋਹਲੀ ਪ੍ਰੇਮੀ ਵਿਸ਼ਾਲ ਨੂੰ ਮਿਲਣ ਲਈ ਸੋਹਾਣਾ ਤੋਂ ਟੈਕਸੀ ਕਿਰਾਏ ’ਤੇ ਲੈ ਕੇ ਸੈਕਟਰ-22 ਆਈ ਸੀ। ਟੈਕਸੀ ਡਰਾਈਵਰ ਨੇ ਉਸ ਨੂੰ ਸਲਿੱਪ ਰੋਡ ’ਤੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਵਿਸ਼ਾਲ ਤੇ ਰਾਣੀ ਸੈਕਟਰ-35 ਸਥਿਤ ਪਾਰਕ 'ਚ ਪਹੁੰਚੇ। ਕਰੀਬ ਅੱਧਾ ਘੰਟਾ ਦੋਹਾਂ ਵਿਚਾਲੇ ਗੱਲਬਾਤ ਅਤੇ ਬਹਿਸ ਹੋਈ। ਕੁੜੀ ਵਿਸ਼ਾਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਵਿਸ਼ਾਲ ਕੁੜੀ ਤੋਂ ਲਏ ਗਿਫ਼ਟ ਵਾਪਸ ਕਰ ਰਿਹਾ ਸੀ, ਜਿਸ ਕਾਰਣ ਕੁੜੀ ਨੇ ਪਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਗਾ ਲਈ।
ਦੋਸਤ ਤੋਂ ਮੰਗਿਆ ਸੀ ਪੈਟਰੋਲ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ ਆਉਣ ਤੋਂ ਪਹਿਲਾਂ ਰਾਣੀ ਨੇ ਇਕ ਦੋਸਤ ਨੂੰ ਫ਼ੋਨ ਕਰ ਕੇ ਪੈਟਰੋਲ ਮੰਗਿਆ ਸੀ ਪਰ ਉਸ ਨੇ ਮਨ੍ਹਾ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਚੰਡੀਗੜ੍ਹ 'ਚ ਬੋਤਲ ’ਚ ਪੈਟਰੋਲ ਨਹੀਂ ਪਾਉਂਦੇ ਹਨ। ਇਸ ਤੋਂ ਬਾਅਦ ਰਾਣੀ ਨੇ ਫ਼ੋਨ ਕੱਟ ਦਿੱਤਾ ਅਤੇ ਕੁੱਝ ਸਮੇਂ ਬਾਅਦ ਦੋਸਤ ਨੂੰ ਦੱਸਿਆ ਕਿ ਉਸ ਨੂੰ ਪੈਟਰੋਲ ਮਿਲ ਗਿਆ ਹੈ। ਇਸ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਮ੍ਰਿਤਕਾ ਖ਼ੁਦ ਪੈਟਰੋਲ ਲੈ ਕੇ ਆਈ ਸੀ।
ਮ੍ਰਿਤਕਾ ਦੀ ਮਾਂ ਨੇ ਥਾਣੇ ਬਾਹਰ ਦਿੱਤਾ ਧਰਨਾ
ਰਾਣੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੀ ਮਾਂ ਮੀਰਾ ਰਿਸ਼ਤੇਦਾਰਾਂ ਸਮੇਤ ਸੈਕਟਰ-36 ਥਾਣੇ ਪੁੱਜ ਗਏ। ਮੀਰਾ ਰੋ-ਰੋ ਕੇ ਪੁਲਸ ਨੂੰ ਇਨਸਾਫ਼ ਦਿਵਾਉਣ ਲਈ ਕਹਿ ਰਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਧੀ ਨੂੰ ਬੜੀ ਚਲਾਕੀ ਨਾਲ ਪਾਰਕ ਵਿਚ ਬੁਲਾਇਆ ਗਿਆ ਸੀ। ਵਿਸ਼ਾਲ ਨੇ ਧੀ ’ਤੇ ਪੈਟਰੋਲ ਪਾ ਕੇ ਉਸ ਦਾ ਕਤਲ ਕੀਤਾ ਹੈ। ਵਿਸ਼ਾਲ ਨੇ ਉਸ ਨੂੰ ਪਿਆਰ ’ਚ ਧੋਖਾ ਦਿੱਤਾ ਹੈ। ਉਹ ਕਈ ਸਾਲਾਂ ਤੋਂ ਵਿਆਹ ਦੇ ਸੁਫ਼ਨੇ ਦਿਖਾ ਰਿਹਾ ਸੀ।
ਪ੍ਰੇਮੀ ਨੇ ਪਾਇਆ ਰੌਲਾ
ਅੱਗ ਲੱਗਣ ਤੋਂ ਬਾਅਦ ਰਾਣੀ ਚੀਕਣ ਲੱਗੀ। ਵਿਸ਼ਾਲ ਦੌੜ ਕੇ ਪਾਰਕ ਦੇ ਨਾਲ ਲੱਗਦੇ ਪੈਟਰੋਲ ਪੰਪ ’ਤੇ ਗਿਆ ਅਤੇ ਅੱਗ ਬੁਝਾਊ ਯੰਤਰ ਮੰਗਿਆ। ਪੈਟਰੋਲ ਪੰਪ ਦੇ ਚਾਰ ਮੁਲਾਜ਼ਮ ਅੱਗ ਬੁਝਾਉਣ ਲਈ ਸਿਲੰਡਰ ਲੈ ਕੇ ਪਹੁੰਚੇ ਅਤੇ ਅੱਗ ਬੁਝਾਈ ਪਰ ਉਦੋਂ ਤੱਕ ਰਾਣੀ 80 ਫ਼ੀਸਦੀ ਸੜ ਚੁੱਕੀ ਸੀ। ਮੂੰਹ ਤੋਂ ਲੈ ਕੇ ਪੈਰ ਪੂਰੀ ਤਰ੍ਹਾਂ ਕਾਲੇ ਹੋ ਚੁੱਕੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: CM ਮਾਨ ਤੇ ਸੰਜੇ ਸਿੰਘ ਨੂੰ ਨਹੀਂ ਮਿਲੀ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ
NEXT STORY