ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਅਤੇ ਸੀ.ਆਈ. ਏ ਸਟਾਫ ਮੋਗਾ ਦੀ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ 2 ਪੈਕੇਟ ਹੋਰੈਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 5 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬੀ.ਐੱਸ.ਐੱਫ ਦੀ 29 ਬਟਾਲੀਅਨ ਅਤੇ ਸੀ.ਆਈ.ਏ ਸਟਾਫ ਮੋਗਾ ਦੀ ਪੁਲਸ ਨੇ ਗੁਪਤ ਸੂਚਨਾ ਮਿਲਣ 'ਤੇ ਬੀ.ਓ. ਪੀ ਜਗਦੀਸ਼ ਦੇ ਏਰੀਆ 'ਚ ਜੁਆਇੰਟ ਆਪ੍ਰੇਸ਼ਨ ਚਲਾਉਂਦੇ ਸਪੈਸ਼ਲ ਸਰਚ ਸ਼ੁਰੂ ਕਰ ਦਿੱਤੀ। ਸਰਚ ਦੌਰਾਨ ਬੀ.ਐੱਸ.ਐੱਫ ਅਤੇ ਸੀ.ਆਈ.ਏ ਸਟਾਫ ਮੋਗਾ ਦੀ ਪੁਲਸ ਨੂੰ ਬੀ.ਓ.ਪੀ. 193/6-7 ਦੇ ਵਿਚਕਾਰ ਜਗੀਰ ਸਿੰਘ ਦੇ ਖੇਤਾਂ 'ਚ ਪਈ ਲੋਹੇ ਦੀ 2 ਫੁੱਟ ਦੀ ਪਾਈਪ 'ਚੋਂ ਪੀਲੇ ਰੰਗ ਦੇ ਲਿਫਾਫੇ 'ਚ ਲਪੇਟੇ 2 ਹੈਰੋਇਨ ਦੇ ਪੈਕੇਟ ਮਿਲੇ। ਬਰਾਮਦ ਹੋਈ ਹੈਰਇਨ ਦਾ ਭਾਰ ਕਰੀਬ 1 ਕਿਲੋ 160 ਗ੍ਰਾਮ ਦੱਸਿਆ ਜਾ ਰਿਹਾ ਹੈ।
ਬਹੁਚਰਚਿਤ ਜਸਪਾਲ ਕਤਲ ਕਾਂਡ 'ਚ ਗ੍ਰਿਫਤਾਰ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ
NEXT STORY