ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਤੋਂ ਸਿਹਤ ਵਿਭਾਗ ਦੀ ਟੀਮ ਨੇ ਕਰੀਬ 15 ਸਾਲਾ ਦੇ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਕੁਆਰਟਾਈਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਨੌਜਵਾਨ ਕੁੱਝ ਦਿਨ ਪਹਿਲਾਂ ਆਪਣੇ ਮਾਤਾ-ਪਿਤਾ ਦੇ ਨਾਲ ਦਿੱਲੀ ਤੋਂ ਫ਼ਿਰੋਜ਼ਪੁਰ ਆਇਆ ਸੀ ਅਤੇ ਸਿਹਤ ਵਿਭਾਗ ਵਲੋਂ ਇਸ ਪਰਿਵਾਰ ਦੇ ਟੈਸਟ ਕੀਤੇ ਗਏ ਸਨ ਅਤੇ ਇਸ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਅੱਜ ਸਵੇਰੇ ਸਿਹਤ ਵਿਭਾਗ ਦੀ ਟੀਮ ਨੇ ਹਾਊਸਿੰਗ ਬੋਰਡ ਕਾਲੋਨੀ ਸਥਿਤ ਕੁਆਰਟਰਾਂ 'ਚ ਜਾ ਕੇ ਇਸ ਨੌਜਵਾਨ ਨੂੰ ਐਂਬੂਲੈਂਸ 'ਚ ਬਿਠਾਇਆ ਅਤੇ ਕੁਆਰਟਾਈਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਮੁੰਡੇ ਦੇ ਮਾਂ-ਬਾਪ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਹ ਮੁੰਡਾ ਜਿਨ੍ਹਾਂ-ਜਿਨ੍ਹਾਂ ਦੇ ਸੰਪਰਕ 'ਚ ਆਇਆਹੈ। ਉਨ੍ਹਾਂ ਲੋਕਾਂ ਦਾ ਵੀ ਸਿਹਤ ਵਿਭਾਗ ਵਲੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸੈਂਪਲਿੰਗ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਾਦਲਾਂ ਵਾਂਗ ਕੈਪਟਨ ਵੀ ਚਹੇਤਿਆਂ ਨੂੰ ਲੁਟਾਉਣ ਲੱਗੇ ਸਰਕਾਰੀ ਜਾਇਦਾਦਾਂ : ਹਰਪਾਲ ਚੀਮਾ
NEXT STORY