ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਵਿਰੋਧੀ ਘੁਬਾਇਆ ਦੇ ਗੜ੍ਹ 'ਚ ਜਾ ਕੇ ਦਹਾੜ ਮਾਰੀ ਹੈ। ਦੱਸ ਦੇਈਏ ਕਿ ਸੁਖਬੀਰ ਬਾਦਲ ਅੱਜ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰੱਜੋਕੇ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਗਏ ਹੋਏ ਹਨ, ਜਿੱਥੇ ਰਾਏ ਸਿੱਖ ਬਰਾਦਰੀ ਦਾ ਵੱਡਾ ਵੋਟ ਬੈਂਕ ਹੈ। ਜਨ ਸਭਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਹ ਇਲਾਕਾ ਕਾਫੀ ਪਿਛੜਿਆ ਹੋਇਆ ਹੈ ਅਤੇ ਉਹ ਚੋਣਾਂ ਜਿੱਤਣ ਤੋਂ ਬਾਅਦ ਇਸ ਇਲਾਕੇ ਦਾ ਇਤਿਹਾਸਕ ਵਿਕਾਸ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦਾ ਵਿਕਾਸ ਕਰਵਾਉਣਾ ਹੁਣ ਮੇਰੀ ਜਿੰਮੇਵਾਰੀ ਹੈ।
ਦੱਸ ਦੇਈਏ ਕਿ ਫਿਰੋਜ਼ਪੁਰ ਹਲਕੇ 'ਚ ਪਿਛਲੇ ਕਈ ਸਾਲਾਂ ਤੱਕ ਅਕਾਲੀ ਦਲ ਦੀ ਸਰਕਾਰ ਹੀ ਰਹੀ ਪਰ ਉਸ ਸਮੇਂ ਇਸ ਇਲਾਕੇ ਦਾ ਵਿਕਾਸ ਕਿੰਨਾਂ ਕੁ ਹੋਇਆ ਹੈ, ਇਸ ਦਾ ਅੰਦਾਜ਼ਾ ਤਾਂ ਤੁਸੀਂ ਸੁਖਬੀਰ ਦੇ ਬਿਆਨਾਂ ਤੋਂ ਹੀ ਲਗਾ ਲਿਆ ਹੋਵੇਗਾ।
ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬਨੀ ਦੂਲੋ ਨੇ ਕਾਂਗਰਸ 'ਚੋਂ ਦਿੱਤਾ ਅਸਤੀਫਾ
NEXT STORY