ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸੈਕਟਰ 'ਚ ਬੀ.ਐੱਸ.ਐੱਫ ਨੇ ਭਾਰਤ ਪਾਕਿ ਬਾਰਡਰ 'ਤੇ ਕਰੀਬ 9 ਕਰੋੜ 50 ਲੱਖ ਦੀ ਕੌਮਾਂਤਰੀ ਮੁੱਖ ਦੀ 1 ਕਿਲੋ 900 ਗ੍ਰਾਮ ਹੈਰੋਇਨ, 280 ਗ੍ਰਾਮ ਅਫੀਮ, 9 ਐੱਮ.ਐੱਮ. ਦਾ ਇਕ ਪਿਸਤੌਲ, ਇਕ ਮੈਰਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ ਪੰਜਾਬ ਫਰੀਅਰ ਦੇ ਪਬਲੀਕੇਸ਼ਨ ਅਫਸਰ ਨੇ ਦੱਸਿਆ ਕਿ ਇਹ ਹੈਰੋਇਨ ਪਲਾਸਟਿਕ ਦੀਆਂ ਬੋਤਲਾਂ 'ਚ ਬੰਦ ਸੀ ਅਤੇ ਪਾਕਿਸਤਾਨ ਦੇ ਤਸਕਰਾਂ ਵਲੋਂ ਭਾਰਤੀ ਸਰਹੱਦ 'ਚ ਭੇਜੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਬੀ.ਐੱਸ.ਐੱਫ ਦੀ 116 ਬਟਾਲੀਅਨ ਦੇ ਜਵਾਨਾਂ ਨੇ ਇਹ ਹੈਰੋਇਨ, ਅਫੀਮ ਅਤੇ ਹਥਿਆਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਖੇਪ ਭਾਰਤੀ ਤਸਕਰਾਂ ਵਲੋਂ ਅੱਗੇ ਸਪਲਾਈ ਕੀਤੀ ਜਾਣੀ ਸੀ ਅਤੇ ਬੀ.ਐੱਸ.ਐੱਫ ਦੀ ਸਖਤ ਮਿਹਨਤ ਦੇ ਕਾਰਨ ਤਸਕਰਾਂ ਦੇ ਮੰਸੂਬਾਂ ਨੂੰ ਫੇਲ ਕਰ ਦਿੱਤਾ ਸੀ। ਇਸ ਬਰਾਮਦਗੀ ਨੂੰ ਲੈ ਕੇ ਬੀ.ਐੱਸ.ਐੱਫ. ਵਲੋਂ ਕਾਰਵਾਈ ਜਾਰੀ ਹੈ।
ਪਿੰਡ ਟਾਹਲੀ 'ਚ ਪ੍ਰਵਾਸੀ ਮਜ਼ਦੂਰ ਦਾ ਕਤਲ, ਖੇਤ 'ਚੋਂ ਮਿਲੀ ਲਾਸ਼
NEXT STORY