ਫਿਰੋਜ਼ਪੁਰ (ਸੰਨੀ) - ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ ਅੱਜ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਬੰਦ 3 ਕੈਦੀਆਂ ਤੋਂ 3 ਮੋਬਾਇਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਅਧਿਕਾਰੀਆਂ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਬਰਾਮਦ ਹੋਏ ਮੋਬਾਇਲਾਂ ਦੇ ਆਧਾਰ 'ਤੇ ਉਕਤ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਕਈ ਵਾਰ ਜੇਲ ਦੇ ਕੈਦੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਏ ਹਨ ਪਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਵਾਰ-ਵਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜੇਲ 'ਚ ਫੋਨ ਮਿਲਣ 'ਤੇ ਸਿੱਧ ਹੁੰਦਾ ਹੈ ਕਿ ਜੇਲ 'ਚ ਬੰਦ ਕੈਦੀ ਆਪਣਾ ਵੱਖਰਾ ਹੀ ਨੈਟਵਰਕ ਚਲਾ ਰਹੇ ਹਨ, ਜਿਸ ਦੇ ਬਾਰੇ ਜੇਲ ਪ੍ਰਸ਼ਾਸਨ ਨੂੰ ਕੁਝ ਪਤਾ ਨਹੀਂ ਜਾਂ ਉਹ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਜਲੰਧਰ: ਕਈ ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਬਰਕਰਾਰ, ਦੂਸ਼ਿਤ ਪਾਣੀ ਨਾਲ ਫੈਲਣ ਲੱਗੀਆਂ ਬੀਮਾਰੀਆਂ
NEXT STORY