ਫਿਰੋਜ਼ਪੁਰ (ਸੰਨੀ, ਕੁਮਾਰ) - ਫਿਰੋਜ਼ਪੁਰ ਦੇ ਕਈ ਪਿੰਡਾਂ ’ਚ ਅਜੇ ਵੀ ਹੜ੍ਹ ਦਾ ਖਤਰਾ ਹੈ, ਕਿਉਂਕਿ ਅੱਜ ਸਵੇਰੇ ਪਿੰਡ ਲੁਥਰਾ ਵਿਖੇ ਗੰਗ ਕੈਨਾਲ ’ਚ ਪਾੜ ਪੈ ਜਾਣ ਦੀ ਸੂਚਨਾ ਮਿਲੀ ਹੈ। ਗੰਗ ਨਹਿਰ ’ਚ ਪਾੜ ਪੈ ਜਾਣ ਕਾਰਨ ਪਿੰਡ ਦੇ ਸਾਰੇ ਖੇਤਾਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਸਕਦੀ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਡਰ ਸਤਾ ਰਹੇ ਹਨ।
ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਇਸ ਤਬਾਹੀ ਦਾ ਠੀਕਰਾ ਪ੍ਰਸ਼ਾਸਨ ਦੇ ਸਿਰ ਭੰਨਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਕਹਿਣ ’ਤੇ ਪ੍ਰਸ਼ਾਸਨ ਨੇ ਨਹਿਰ ਦੀ ਸਾਫ-ਸਫਾਈ ਨਹੀਂ ਕੀਤੀ। ਨਹਿਰ ’ਚ ਕਾਲੀ ਬੂਟੀ ਹੋਣ ਕਾਰਨ ਇਸ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਪਾੜ ਪੈ ਗਿਆ। ਦੱਸ ਦੇਈਏ ਕਿ ਅੱਧੇ ਤੋਂ ਜ਼ਿਆਦਾ ਪੰਜਾਬ ਅਤੇ ਇਸ ਦੇ ਇਲਾਕੇ ਪਹਿਲਾਂ ਹੀ ਪਾਣੀ ’ਚ ਡੁੱਬ ਰਹੇ ਹਨ ਪਰ ਪ੍ਰਸ਼ਾਸਨ ਦੀ ਨੀਂਦ ਅਜੇ ਤੱਕ ਨਹੀਂ ਟੁੱਟ ਰਹੀ।
ਆਦਮਪੁਰ ਏਅਰਪੋਰਟ ਦਾ ਭੇਤੀ ਹੈ ਗਿ੍ਰਫਤਾਰ ਜਾਸੂਸ ਪਾਲਾ, ਅਲਰਟ ’ਤੇ ਖੂਫੀਆ ਏਜੰਸੀਆਂ
NEXT STORY