ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੱਪਲ 'ਚੋਂ 14 ਮਾਰਚ 2019 ਨੂੰ ਫੋਨ 'ਤੇ ਗੱਲ ਕਰਦੀ ਮਹਿਲਾ ਨੂੰ ਗੱਡੀ 'ਚ ਸਵਾਰ ਕੁਝ ਵਿਅਕਤੀ ਅਗਵਾ ਕਰਕੇ ਲੈ ਗਏ ਸਨ, ਜਿਸ ਦਾ ਅਜੇ ਤੱਕ ਕੁਝ ਪਤਾ ਨਹੀਂ। ਅਗਵਾ ਹੋਈ ਮਹਿਲਾ ਦੀ ਪਛਾਣ ਰਵਨੀਤ ਕੌਰ ਵਜੋਂ ਹੋਈ ਹੈ, ਜੋ ਆਸਟ੍ਰੇਲੀਆ 'ਚ ਰਹਿੰਦੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਉਕਤ ਔਰਤ ਨੂੰ ਲੱਭਣ 'ਚ ਪੁਲਸ ਪਾਰਟੀ ਅਸਫਲ ਸਾਬਿਤ ਹ ਰਹੀ ਹੈ। ਦੱਸ ਦੇਈਏ ਕਿ ਆਸਟ੍ਰੇੇਲੀਆਂ ਤੋਂ ਆਈ ਉਕਤ ਮਹਿਲਾ ਦੀ ਇਕ 6 ਸਾਲ ਦੀ ਛੋਟੀ ਮਾਸੂਮ ਬੱਚੀ ਵੀ ਹੈ, ਜੋ ਆਪਣੀ ਮਾਂ ਦੇ ਘਰ ਆਉਣ ਦੀ ਉਡੀਕ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਰਵਨੀਤ ਕੌਰ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ। ਉਹ ਆਸਟ੍ਰੇਲੀਆਂ ਤੋਂ 28 ਫਰਵਰੀ ਨੂੰ ਭਾਰਤ ਆਪਣੀ ਬੱਚੀ ਨਾਲ ਆਈ ਸੀ ਅਤੇ ਉਸ ਨੇ 22 ਮਾਰਚ ਨੂੰ ਵਾਪਸ ਵਿਦੇਸ਼ ਜਾਣਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਬੀਤੀ 14 ਮਾਰਚ ਨੂੰ ਵਾਪਰੀ ਸੀ, ਜਦੋਂ ਉਹ ਆਪਣੇ ਪਤੀ ਦਾ ਫੋਨ ਸੁਣਨ ਲਈ ਘਰ ਦੇ ਬਾਹਰ ਖੜ੍ਹੀ ਸੀ। ਇਸ ਸਬੰਧ 'ਚ ਜਦੋਂ ਫਿਰੋਜ਼ਪੁਰ ਦੇ ਐੱਸ. ਪੀ.ਡੀ. ਬਲਜੀਤ ਸਿੰਘ ਸਿੰਧੂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਕਤ ਔਰਤ ਦੇ ਭੇਤਭਰੇ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਦੇ ਸਬੰਧ 'ਚ ਕਾਰਵਾਈ ਕੀਤੀ ਜਾ ਰਹੀ ਹੈ।
ਡੇਰਾ ਸੱਚਾ ਸੌਦਾ ਕੋਲੋਂ ਸਮਰਥਨ ਨਹੀਂ ਲਵੇਗਾ ਅਕਾਲੀ ਦਲ : ਸੁਖਬੀਰ
NEXT STORY