ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਤਲਾਸ਼ੀ ਦੌਰਾਨ ਗੈਂਗਸਟਰ ਹਵਾਲਾਤੀ ਅਤੇ ਕੈਦੀ ਕੋਲੋਂ 3 ਮੋਬਾਇਲ ਫੋਨ ਅਤੇ 33 ਪੁੜੀਆਂ ਤੰਬਾਕੂ (ਪੰਛੀ ਛਾਪ ਜਰਦਾ) ਬਰਾਮਦ ਹੋਈਆਂ ਹਨ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਗੈਂਗਸਟਰ ਹਵਾਲਾਤੀ ਅਤੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ 14 ਅਕਤੂਬਰ, 2022 ਨੂੰ ਉਨ੍ਹਾਂ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸਮੇਤ ਸਾਥੀ ਕਰਮਚਾਰੀਆਂ ਜੇਲ੍ਹ ਦੀ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਗੈਂਗਸਟਰ ਹਵਾਲਾਤੀ ਪ੍ਰਿੰਸ ਉਰਫ਼ ਮਨੀ ਪੁੱਤਰ ਅਰਜਨ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ। ਇਸੇ ਤਰ੍ਹਾਂ ਗੈਂਗਸਟਰ ਕੈਦੀ ਰਜ਼ਨੀਸ਼ ਕੁਮਾਰ ਉਰਫ਼ ਪ੍ਰੀਤ ਪੁੱਤਰ ਨਰਿੰਦਰ ਕੁਮਾਰ ਵਾਸੀ ਫਗਵਾੜਾ, ਜ਼ਿਲ੍ਹਾ ਕਪੂਰਥਲਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਇਲ ਬਰਾਮਦ ਹੋਇਆ।
ਇਸ ਤੋਂ ਬਾਅਦ ਬਲਾਕ ਨੰਬਰ-3 ਦੀ ਤਲਾਸ਼ੀ ਕੀਤੀ ਗਈ ਤਾਂ ਅੰਦਰ ਬਣੇ ਬਾਥਰੂਮ ਵਿਚੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਕੀਪੈਡ ਸਮੇਤ ਬੈਟਰੀ ਬਰਾਮਦ ਹੋਇਆ। ਇਸ ਤੋਂ ਬਾਅਦ ਹਸਪਤਾਲ ਦੇ ਪਿੱਛੇ ਬਣੀ ਬਗੀਚੀ ਦਾ ਚੱਕਰ ਲਗਾਉਣ ਸਮੇਂ ਵਾਰਡਨ ਗੁਰਜੰਟ ਸਿੰਘ ਨੇ ਖ਼ਾਕੀ ਰੰਗ ਦੀ ਟੇਪ 'ਚ ਲਪੇਟੇ ਹੋਏ 2 ਪੈਕੇਟ ਬਰਾਮਦ ਕੀਤੇ। ਇਨ੍ਹਾਂ ਵਿਚੋਂ 33 ਪੁੜੀਆਂ ਤੰਬਾਕੂ (ਪੰਛੀ ਛਾਪ ਜਰਦਾ) ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ: ਦਕੋਹਾ ਦੇ ਬ੍ਰਿਟਿਸ਼ ਓਲੀਵੀਆ ਸਕੂਲ 'ਚ ਹੋਈ 35 ਲੱਖ ਦੀ ਚੋਰੀ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ
NEXT STORY