ਪਠਾਨਕੋਟ, ਸ਼ਾਰਦਾ)- ਬੀਤੇ ਦਿਨ ਇਕ ਸਨੈਚਿੰਗ ਦੇ ਮਾਮਲੇ 'ਚ ਪੁਲਸ ਵੱਲੋਂ ਕਾਬੂ ਕੀਤਾ ਗਿਆ ਮੁੱਖ ਮੁਲਜ਼ਮ ਹਰਸ਼ ਗਿੱਲ ਉਰਫ਼ ਲੱਕੀ ਪੁੱਤਰ ਰਾਜ ਕੁਮਾਰ ਵਾਸੀ ਗਾਂਧੀ ਨਗਰ, ਜੋ ਕਿ ਅਦਾਲਤ ਵਿਚ ਪੇਸ਼ੀ ਉਪਰੰਤ ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ ਤੇ ਇਸ ਘਟਨਾ ਨੂੰ ਲੈ ਕੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਵੱਲੋਂ ਹੈੱਡਕਾਂਸਟੇਬਲ ਮੁਖਤਿਆਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਡੀ. ਐੱਸ. ਪੀ. ਸਿਟੀ ਸ਼ੀਤਲ ਸਿੰਘ ਡਵੀਜ਼ਨ ਨੰ. 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐੱਸ. ਆਈ. ਹੇਮਰਾਜ ਨੇ ਪੁਲਸ ਪਾਰਟੀ ਸਮੇਤ ਸਥਾਨਕ ਸਬਜ਼ੀ ਮੰਡੀ ਵਿਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਹਰਸ਼ ਗਿੱਲ ਉਰਫ਼ ਲੱਕੀ ਉਥੇ ਖੜ੍ਹਾ ਹੈ, ਜਿਸ 'ਤੇ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਐੱਸ. ਐੱਚ. ਓ. ਰਵਿੰਦਰ ਸਿੰਘ ਰੂਬੀ, ਥਾਣਾ ਮੁਖੀ ਅਵਤਾਰ ਸਿੰਘ ਵੀ ਹਾਜ਼ਰ ਸਨ।
ਹਨੀਪ੍ਰੀਤ ਦਾ ਡਰੋਨ ਕੁਨੈਕਸ਼ਨ, ਸਿਰਸਾ ਨੂੰ ਵੀ ਸੀ ਸਾੜਨ ਦਾ ਪਲਾਨ
NEXT STORY