ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਨੇੜਲੇ ਪਿੰਡ ਬੁਰਜ ਪਵਾਤ ਵਿਖੇ ਮਾਂ ਜਸਵੀਰ ਕੌਰ ਤੇ ਉਸਦੇ ਨਾਬਾਲਗ ਪੁੱਤਰ ਸੰਦੀਪ ਸਿੰਘ ਨੇ ਗੁਆਂਢੀਆਂ 'ਤੇ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ ਹੈ। ਮਾਛੀਵਾੜਾ ਵਿਖੇ ਇਲਾਜ ਅਧੀਨ ਜਸਵੀਰ ਕੌਰ ਨੇ ਦੱਸਿਆ ਕਿ ਗੁਆਂਢੀਆਂ ਨਾਲ ਉਸਦੇ ਪਤੀ ਦਾ 1 ਹਜ਼ਾਰ ਰੁਪਏ ਦਾ ਲੈਣ-ਦੇਣ ਦਾ ਝਗੜਾ ਸੀ, ਜਿਸ ਸਬੰਧੀ ਲੰਘੀ ਮੰਗਲਵਾਰ ਦੀ ਰਾਤ ਨੂੰ ਵੀ ਗੁਆਂਢੀਆਂ ਵਲੋਂ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਭੰਨੇ ਗਏ ਪਰ ਉਹ ਘਰ ਤੋਂ ਬਾਹਰ ਨਾ ਨਿਕਲੇ।
ਜਸਵੀਰ ਕੌਰ ਅਨੁਸਾਰ ਬੁੱਧਵਾਰ ਜਦੋਂ ਉਸਦਾ ਪਤੀ ਦਿਹਾੜੀ ਚਲਾ ਗਿਆ ਤਾਂ ਪਿੱਛੋਂ ਗੁਆਂਢੀਆਂ ਨੇ ਉਸ 'ਤੇ ਹਮਲਾ ਕਰਕੇ ਉਸਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਨਬਾਲਿਗ ਪੁੱਤਰ ਸੰਦੀਪ ਕੁੱਟ-ਮਾਰ ਤੋਂ ਬਚਾਉਣ ਲਈ ਅੱਗੇ ਆਇਆ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਇਸ ਝਗੜੇ ਵਿਚ ਉਸਦੀ ਬਾਂਹ ਟੁੱਟ ਗਈ, ਕੱਪੜੇ ਪਾਟ ਗਏ ਤੇ ਲਹੂ-ਲਹਾਨ ਹੋ ਗਿਆ। ਕੁੱਟ-ਮਾਰ 'ਚ ਜ਼ਖ਼ਮੀ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਸਵੀਰ ਕੌਰ ਨੇ ਪੁਲਸ ਤੋਂ ਮੰਗ ਕੀਤੀ ਕਿ ਉਸਦੀ ਕੁੱਟ-ਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਅਮਨ ਮਰਡਰ ਕੇਸ : ਨਾਬਾਲਗ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
NEXT STORY