ਅਬੋਹਰ, (ਸੁਨੀਲ)–ਉਪ ਮੰਡਲ ਤੇ ਸ਼ਹਿਰ ’ਚ ਹੋਈਆਂ ਕੁੱਟ-ਮਾਰ ਦੀਆਂ ਵੱਖ-ਵੱਖ ਘਟਨਾਵਾਂ ’ਚ ਅੱਧਾ ਦਰਜਨ ਤੋਂ ਵੱਧ ਲੋਕ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸਾਰੇ ਮਾਮਲਿਆਂ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਲਾਜ ਅਧੀਨ ਇੰਦਰਾ ਨਗਰੀ ਵਾਸੀ ਸ਼ਾਂਤੀ ਦੇਵੀ ਪਤਨੀ ਰਾਜਪਾਲ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਰਹਿਣ ਵਾਲੇ ਸੁਭਾਸ਼ ਨਾਮਕ ਚਰਵਾਹੇ ਤੋਂ ਉਸ ਨੇ ਬੱਕਰੀਆਂ ਵੇਚਣ ਦੇ ਬਦਲੇ ਪੈਸੇ ਲੈਣੇ ਸਨ ਜਦ ਉਸ ਦੇ ਪੁੱਤਰ ਵਿਕਰਮ ਨੇ ਬੀਤੀ ਸ਼ਾਮ ਸੁਭਾਸ਼ ਤੋਂ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਦੀ ਬਜਾਏ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ, ਜਦ ਉਸ ਨੂੰ ਬਚਾਉਣ ਲਈ ਉਹ ਆਈ ਤਾਂ ਹਮਲਾਵਰ ਨੇ ਉਸ ਨੂੰ ਵੀ ਕੁੱਟ-ਮਾਰ ਕਰ ਕੇ ਫੱਟਡ਼ ਕਰ ਦਿੱਤਾ। ਇਸ ਮਾਮਲੇ ’ਚ ਫੱਟਡ਼ ਸੁਭਾਸ਼ ਪੁੱਤਰ ਸੈਨਾ ਰਾਮ ਤੇ ਉਸ ਦੀ ਪਤਨੀ ਪਿਆਰਾ ਰਾਣੀ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਖਾਲੀ ਜਗ੍ਹਾ ’ਤੇ ਆਪਣੀ ਬੱਕਰੀਆਂ ਚਰਾ ਰਹੇ ਸਨ ਤਾਂ ਉਕਤ ਲੋਕਾਂ ਨੇ ਉਸ ਦੀਅਾਂ ਬੱਕਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਦ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਲੋਕਾਂ ਨੇ ਉਨ੍ਹਾਂ ਨੂੰ ਵੀ ਕੁੱਟ-ਮਾਰ ਕਰ ਕੇ ਫੱਟਡ਼ ਕਰ ਦਿੱਤਾ। ਇਕ ਹੋਰ ਮਾਮਲੇ ’ਚ ਪਿੰਡ ਖਾਟਵਾਂ ਵਾਸੀ ਮੂਰਤੀ ਦੇਵੀ ਪਤਨੀ ਰੱਜੀ ਰਾਮ ਅਤੇ ਉਸ ਦੇ ਪੋਤਰੇ ਜਸਵੰਤ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਘਰ ’ਚ ਬੈਠੇ ਸਨ ਤਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਕਾਰਨ ਉਨ੍ਹਾਂ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਸੇ ਤਰ੍ਹਾਂ ਢਾਣੀ ਡੰਡੇਵਾਲੀ ਵਾਸੀ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਸ਼ਹਿਰੋਂ ਮੋਟਰਸਾਈਕਲ ’ਤੇ ਢਾਣੀ ਜਾ ਰਿਹਾ ਸੀ ਕਿ ਜਦੋਂ ਉਹ ਛਾਉਣੀ ਦੇ ਨੇਡ਼ੇ ਬਣੀ ਦਰਗਾਹ ਦੇ ਕੋਲ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਉਸੇ ਦੇ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਕੇ ਫੱਟਡ਼ ਕਰ ਦਿੱਤਾ।
ਜਬਰ-ਜ਼ਨਾਹ ਦਾ ਦੋਸ਼ੀ ਗ੍ਰਿਫਤਾਰ
NEXT STORY