ਕਪੂਰਥਲਾ, (ਮਲਹੋਤਰਾ)- ਘਰੇਲੂ ਵਿਵਾਦ ਕਾਰਨ ਹੋਈ ਕੁੱਟਮਾਰ 'ਚ ਇਕ ਮਹਿਲਾ ਦੇ ਜ਼ਖਮੀ ਹੋਣ ਉਪਰੰਤ ਉਸ ਨੂੰ ਇਲਾਜ ਲਈ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਸਿਵਲ ਹਸਪਤਾਲ 'ਚ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਮਨਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਕਾਲਾ ਸੰਘਿਆਂ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕੁਝ ਸਮੇਂ ਤੋਂ ਦੁਬਈ 'ਚ ਰਹਿੰਦਾ ਹੈ। ਉਹ ਆਪਣੀ ਸੱਸ ਦੇ ਨਨਾਣ ਦੇ ਨਾਲ ਰਹਿੰਦੀ ਹੈ। ਜਦੋਂ ਉਹ ਘਰ 'ਚ ਆਪਣਾ ਘਰੇਲੂ ਕੰਮ ਕਰ ਰਹੀ ਸੀ ਤਾਂ ਉਸ ਦੀ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸੱਸ ਨਾਲ ਕਹਾ-ਸੁਣੀ ਹੋ ਗਈ। ਬਾਅਦ 'ਚ ਉਸ ਦੀ ਸੱਸ ਤੇ ਨਨਾਣ ਨੇ ਮਿਲ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਹ ਜ਼ਖਮੀ ਹੋਈ। ਪੀੜਤ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 8 ਸਾਲ ਹੋ ਗਏ ਹਨ।
ਬਾਲ ਮਜ਼ਦੂਰੀ ਖਿਲਾਫ ਛੇੜੀ ਹਫਤਾਵਾਰੀ ਮੁਹਿੰਮ ਦੇ ਪਹਿਲੇ ਦਿਨ ਦਰਜਨਾਂ ਵਪਾਰਕ ਥਾਵਾਂ 'ਤੇ ਮਾਰੇ ਛਾਪੇ
NEXT STORY