ਸ੍ਰੀ ਮੁਕਤਸਰ ਸਾਹਿਬ (ਪਵਨ)-ਅਕਸਰ ਹੀ ਸਟੇਜਾਂ 'ਤੇ ਪੰਜਾਬ ਦੇ ਆਰਥਿਕ ਹਾਲਾਤ ਨੂੰ ਗੰਭੀਰ ਦੱਸ ਕੇ ਪੈਸਾ-ਪੈਸਾ ਬਚਾਉਣ ਦੀ ਗੱਲ ਕਰਨ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪ ਹੀ ਬੀਤੇ ਸਮੇਂ ਦੌਰਾਨ ਕਰੀਬ 17 ਲੱਖ ਰੁਪਏ ਦੀ ਬਿਜਲੀ ਸਬਸਿਡੀ ਡਕਾਰ ਚੁੱਕੇ ਹਨ। ਆਰਥਿਕ ਸੁਧਾਰਾਂ ਲਈ ਅਜਿਹੀਆਂ ਸਬਸਿਡੀਆਂ ਬੰਦ ਕਰਨ ਦੀ ਵਕਾਲਤ ਕਰਦੇ ਰਹੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਬਸਿਡੀ ਵੀ ਆਪਣੇ ਨਾਂ 'ਤੇ ਹੀ ਲਈ ਗਈ। ਪੰਜਾਬੀ ਦਾ ਅਖਾਣ ਹੈ 'ਆਪ ਬੀਬੀ ਕੋਕਾ ਮੱਤੀ ਦੇਵੇ ਲੋਕਾਂ' ਅਰਥਾਤ ਲੋਕਾਂ ਨੂੰ ਮੱਤਾਂ ਦੇਣੀਆਂ ਤੇ ਆਪ ਉਨ੍ਹਾਂ 'ਤੇ ਬਿਲਕੁਲ ਅਸਰ ਨਹੀਂ ਕਰਨਾ। ਇਹ ਅਖਾਣਾ ਵਿੱਤ ਮੰਤਰੀ ਬਾਦਲ 'ਤੇ ਪੂਰੀ ਤਰ੍ਹਾਂ ਢੁਕਦੀ ਨਜ਼ਰ ਆ ਰਹੀ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੋਂ ਜੋ ਡਾਟਾ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਵਿੱਤ ਮੰਤਰੀ ਬਾਦਲ ਬੀਤੇ ਸਮੇਂ ਦੌਰਾਨ ਬਿਜਲੀ ਸਬਸਿਡੀ ਦੇ ਨਾਂ 'ਤੇ 17 ਲੱਖ ਰੁਪਏ ਦੀ ਮੁਆਫ਼ੀ ਲੈ ਚੁੱਕੇ ਹਨ। ਅਕਸਰ ਹੀ ਸਟੇਜਾਂ 'ਤੇ ਸਬਸਿਡੀਆਂ ਦਾ ਵਿਰੋਧ ਕਰਦੇ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਸਬਸਿਡੀ ਵੀ ਕਿਸੇ ਹੋਰ ਨਾਂ 'ਤੇ ਨਹੀਂ, ਬਲਕਿ ਉਨ੍ਹਾਂ ਦੇ ਆਪਣੇ ਨਾਂ 'ਤੇ ਪ੍ਰਾਪਤ ਹੋਈ ਹੈ।
ਵਿੱਤ ਮੰਤਰੀ ਬਾਦਲ ਦੇ ਨਾਂ 'ਤੇ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਬਾਦਲ ਵਿਖੇ ਕਰੀਬ 27 ਏਕੜ ਜ਼ਮੀਨ ਹੈ ਤੇ ਇਸ ਜ਼ਮੀਨ ਵਿਚ ਦੋ ਟਿਊਬਵੈੱਲ ਕੁਨੈਕਸ਼ਨ ਏ. ਪੀ.-01/0011 ਅਤੇ ਏ. ਪੀ -01/0036 ਨੰਬਰ ਅਧੀਨ ਸ. ਬਾਦਲ ਦੇ ਨਾਂ 'ਤੇ ਚੱਲ ਰਹੇ ਹਨ। ਬੀਤੇ 10 ਸਾਲਾਂ ਵਿਚ ਇਨ੍ਹਾਂ ਬਿਜਲੀ ਕੁਨੈਕਸ਼ਨਾਂ 'ਤੇ 17,18,160 ਲੱਖ ਰੁਪਏ ਦੀ 3,76,790 ਯੂਨਿਟ ਬਿਜਲੀ ਦੀ ਖਪਤ ਹੋ ਚੁੱਕੀ ਹੈ। ਵਿਭਾਗ ਵੱਲੋਂ 4 ਰੁਪਏ 58 ਪੈਸੇ ਦੀ ਦਰ ਨਾਲ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਂਦੀ ਹੈ ਪਰ ਸਬਸਿਡੀ ਪ੍ਰਾਪਤ ਕਰਨ ਵਾਲੇ ਨੂੰ ਇਹ ਪੂਰੀ ਬਿਜਲੀ ਹੀ ਮੁਆਫ਼ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰਨਾ ਬੰਦ ਕਰੇ : 'ਆਪ'
NEXT STORY