ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਕੋਰੋਨਾ ਦੇ ਘਾਤਕ ‘ਡੈਲਟਾ ਪਲੱਸ’ ਵੈਰੀਐਂਟ ਦਾ ਮਰੀਜ਼ ਸਾਹਮਣੇ ਆਉਣ ’ਤੇ ਸਿਹਤ ਮਹਿਕਮੇ ’ਚ ਭੱਜਦੌੜ ਦੀ ਸਥਿਤੀ ਹੈ ਅਤੇ ਇਹ ਸਥਿਤੀ ਪਿਛਲੇ ਕਈ ਦਿਨਾਂ ਤੋਂ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੰਡ ’ਚ ਇਕ 68 ਸਾਲਾ ਮਰੀਜ਼ 15 ਮਈ ਨੂੰ ਕੋਰੋਨਾ ਪਾਜ਼ੇਟਿਵ ਆਇਆ ਸੀ। ਪਰਿਵਾਰ ’ਚ ਉਸ ਦੀ ਪਤਨੀ ਵੀ ਪਾਜ਼ੇਟਿਵ ਦੱਸੀ ਜਾਂਦੀ ਹੈ। ਸਿਹਤ ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ ਰੁਟੀਨ ’ਚ ਜਿਨੋਮ ਸੀਕਵੈਸਿੰਗ ਲਈ ਭੇਜੇ ਗਏ ਸੈਂਪਲ ਵਿਚ ਉਪਰੋਕਤ ਵਿਅਕਤੀ ਦਾ ਵੀ ਸੈਂਪਲ ਭੇਜਿਆ ਗਿਆ ਸੀ। 16 ਜੂਨ ਨੂੰ ਆਈ ਰਿਪੋਰਟ ’ਚ ਉਪਰੋਕਤ ਮਰੀਜ਼ ਦੇ ਸੈਂਪਲ ’ਚ ‘ਡੈਲਟਾ ਪਲੱਸ’ ਵੈਰੀਐਂਟ ਪਾਇਆ ਗਿਆ। ਜਲਦਬਾਜ਼ੀ ਵਿਚ ਪਿੰਡ ਦੇ ਸਹਿਯੋਗ ਨਾਲ ਲੋਕਾਂ ਦੀ ਜਿਸ ਦੀ ਗਿਣਤੀ 200 ਲਗਭਗ ਦੱਸੀ ਜਾਂਦੀ ਹੈ। ਸੈਂਪਲਿੰਗ ਕੀਤੀ ਗਈ ਪਰ ਹੁਣ ਦੇ ਟੈਸਟ ਨੈਗੇਟਿਵ ਆਏ ਘਬਰਾਏ ਸਿਹਤ ਅਧਿਕਾਰੀਆਂ ਨੇ ਪੂਰੇ ਪਿੰਡ ਦੀ ਵੈਕਸੀਨੇਸ਼ਨ ਵੀ ਕਰਵਾ ਦਿੱਤੀ ਪਰ ਹੁਣ ਤੱਕ ਉਪਰੋਕਤ ਮਰੀਜ਼ ਦਾ ਕੰਟੈਕਟ ਟਰੇਸ ਨਹੀਂ ਹੋਇਆ ਹੈ ਕਿ ਉਹ ਵਿਅਕਤੀ ਕਿਸ ਦੇ ਸੰਪਰਕ ’ਚ ਆਉਣ ’ਤੇ ਡੈਲਟਾ ਪਲੱਸ ਵੈਰੀਐਂਟ ਦਾ ਵਾਹਨ ਬਣਾ ਸਿਹਤ ਮਹਿਕਮੇ ਦੇ ਉੱਚ ਅਧਿਕਾਰੀ ਸਥਿਤੀ ’ਤੇ ਨਜ਼ਰ ਬਣਾਏ ਹੋਏ ਹਨ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਹਾਦਸੇ ਦੌਰਾਨ ਅਜਨਾਲਾ ਦੀ ਪਲਵਿੰਦਰ ਕੌਰ ਦੀ ਮੌਤ
ਸੂਤਰਾਂ ਦਾ ਕਹਿਣਾ ਹੈ ਕਿ ਉਪਰਕੋਤ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ, ਲਿਹਾਜਾ ਬਾਹਰ ਤੋਂ ਕੋਈ ਵਿਅਕਤੀ ਆ ਕੇ ਉਸ ਨੂੰ ਮਿਲਿਆ, ਜਿਸ ’ਚ ‘ਡੈਲਟਾ ਪਲੱਸ’ ਵੈਰੀਐਂਟ ਦਾ ਵਾਇਰਸ ਸੀ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਕ ਅਧਿਕਾਰੀ ਨੇ ਦੱਸਿਆ ਕਿ ਸਿਹਤ ਮਹਿਕਮੇ ਦੀਆਂ ਟੀਮਾਂ ਉਪਰੋਕਤ ਮਰੀਜ਼ ਦੇ ਸੰਪਰਕ ਵਿਚ ਸੂਤਰਾਂ ਦੀ ਖੋਜ ’ਚ ਲੱਗੇ ਹੋਏ ਹਨ। ਇਸ ਤਰ੍ਹਾਂ ਕੁਝ ਇਲਾਕਿਆਂ ਦੀ ਵੀ ਚੋਣ ਕੀਤੀ ਗਈ ਹੈ, ਜਿੱਥੋਂ ਤੱਕ ਵਿਅਕਤੀ ਨੂੰ ਮਿਲਣ ਵਾਲੇ ਲੋਕ ਆਏ ਹੁਣ ਉਥੇ ਸੈਂਪਲਿੰਗ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਦਰਮਿਆਨ ਖੁੱਲ੍ਹ ਕੇ ਬੋਲੇ ਜਾਖੜ, ਕੁੰਵਰ ਵਿਜੇ ਪ੍ਰਤਾਪ ’ਤੇ ਵੀ ਦਿੱਤਾ ਵੱਡਾ ਬਿਆਨ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੁਖਬੀਰ ਬਾਦਲ ਤੋਂ ਸਿਟ ਦੀ ਪੁੱਛਗਿਛ ਖ਼ਤਮ
NEXT STORY