ਚੰਡੀਗੜ੍ਹ (ਸੁਸ਼ੀਲ) - ਸੁਖਨਾ ਲੇਕ 'ਚ 17 ਸਾਲਾ ਲੜਕੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਨੌਜਵਾਨ 'ਤੇ ਮਾਮਲਾ ਦਰਜ ਕਰਵਾਉਣ ਲਈ ਪਿਤਾ ਨੂੰ ਚਾਰ ਸਾਲ ਲੱਗ ਗਏ ਹਨ। ਚੰਡੀਗੜ੍ਹ ਪੁਲਸ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇਨਸਾਫ ਨਹੀਂ ਮਿਲਿਆ ਤਾਂ ਪਿਤਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਸੁਪਰੀਮ ਕੋਰਟ 'ਚ ਕੇਸ ਦੀ ਸੁਣਵਾਈ ਹੋਈ ਤਾਂ ਸੈਕਟਰ-3 ਥਾਣਾ ਪੁਲਸ ਨੇ ਮਾਮਲੇ 'ਚ ਲੀਗਲ ਰਾਇ ਲੈਣ ਦੇ ਬਾਅਦ ਮੋਹਾਲੀ ਫੇਸ ਤਿੰਨ ਵਾਸੀ ਅੰਜਲੀ ਦੀ ਮੌਤ ਦੇ ਮਾਮਲੇ 'ਚ 4 ਸਾਲਾਂ ਬਾਅਦ ਉਨ੍ਹਾਂ ਦੇ ਪਿਤਾ ਸੁਨੀਲ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨ 'ਤੇ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਨਹੀਂ ਖੋਲ ਸਕੀ ਮੋਬਾਈਲ ਲਾਕ
ਮੋਹਾਲੀ ਫੇਜ਼-3 ਵਾਸੀ ਸੁਨੀਲ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ 17 ਸਾਲਾ ਬੇਟੀ ਅੰਜਲੀ 30 ਜੁਲਾਈ, 2013 ਨੂੰ ਸੁਖਨਾ ਲੇਕ 'ਚ ਪਈ ਮਿਲੀ ਸੀ। ਪੁਲਸ ਲੜਕੀ ਨੂੰ ਲੇਕ 'ਚੋਂ ਕੱਢ ਕੇ ਸੈਕਟਰ-16 ਹਸਪਤਾਲ 'ਚ ਲੈ ਕੇ ਗਈ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਤੇ ਪੀ. ਜੀ. ਆਈ. ਦੇ ਡਾਕਟਰਾਂ ਨੇ ਅੰਜਲੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਉਸਦੀ ਬੇਟੀ ਨੂੰ ਆਤਮਹੱਤਿਆ ਲਈ ਇਕ ਨੌਜਵਾਨ ਨੇ ਮਜਬੂਰ ਕੀਤਾ ਹੈ। ਉਥੇ ਹੀ ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗਾ ਸੀ ਕਿ ਅੰਜਲੀ ਦੀ ਮੌਤ ਪਾਣੀ 'ਚ ਦਮ ਘੁੱਟਣ ਨਾਲ ਹੋਈ ਸੀ। ਇਸਦੇ ਇਲਾਵਾ ਪੁਲਸ ਨੇ ਵਿਸਰਾ ਜਾਂਚ ਲਈ ਸੀ. ਐੱਫ. ਐੱਸ. ਐੱਲ. ਸੈਕਟਰ-36 'ਚ ਭੇਜਿਆ ਸੀ, ਜਿਸਦੀ ਰਿਪੋਰਟ ਨੈਗੇਟਿਵ ਆਈ ਸੀ।
ਇਸ ਦੌਰਾਨ ਪੁਲਸ ਨੇ ਅੰਜਲੀ ਤੇ ਨਿਤਿਨ ਕੁਮਾਰ ਦਾ ਮੋਬਾਇਲ ਫੋਨ ਜਾਂਚ ਲਈ ਤਿੰਨ ਵਾਰ ਸੀ. ਐੱਫ. ਐੱਸ. ਐੈੱਲ. 'ਚ ਭੇਜਿਆ ਪਰ ਸੀ. ਐੱਫ. ਐੱਸ. ਐੱਲ. ਟੀਮ ਮੋਬਾਇਲ ਲਾਕ ਖੋਲ੍ਹ ਨਹੀਂ ਸਕੀ। ਇਸਦੇ ਬਾਅਦ ਚੰਡੀਗੜ੍ਹ ਪੁਲਸ ਨੇ ਮਾਮਲੇ ਦੀ ਜਾਂਚ ਵਿਚ ਧਾਰਾ 174 ਦੀ ਕਾਰਵਾਈ ਕਰਦੇ ਹੋਏ ਕੇਸ ਨੂੰ ਬੰਦ ਕਰ ਦਿੱਤਾ।
ਕੇਸ ਦਰਜ ਕਰਨ ਲਈ ਹਾਈ ਕੋਰਟ 'ਚ ਦਾਇਰ ਕੀਤੀ ਸੀ ਪਟੀਸ਼ਨ
ਮ੍ਰਿਤਕਾ ਅੰਜਲੀ ਦੇ ਪਿਤਾ ਸੁਨੀਲ ਕੁਮਾਰ ਨੇ 2014 ਨੂੰ ਬੇਟੀ ਦੀ ਮੌਤ ਦੇ ਮਾਮਲੇ 'ਚ ਕੇਸ ਦਰਜ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਸ਼ਬੀਨਾ ਬਾਂਸਲ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਸ ਨੂੰ ਖਾਰਿਜ ਕਰ ਦਿੱਤਾ ਸੀ। 17 ਅਕਤੂਬਰ 2015 ਨੂੰ ਬੇਟੀ ਨੂੰ ਇਨਸਾਫ ਦਿਵਾਉਣ ਲਈ ਸੁਨੀਲ ਕੁਮਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਬੇਟੀ ਦੀ ਮੌਤ ਦੇ ਮਾਮਲੇ 'ਚ ਕੇਸ ਦਰਜ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਜਵਾਬ ਮੰਗਿਆ। ਚੰਡੀਗੜ੍ਹ ਦੇ ਸਟੈਂਡਿੰਗ ਕਾਊਂਸਲ ਰਵੀ ਪ੍ਰਕਾਸ਼ ਨੇ 12 ਸਤੰਬਰ 2017 ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਲਿਤਾ ਕੁਮਾਰੀ ਬਨਾਮ ਯੂ. ਪੀ. ਗੌਰਮਿੰਟ ਕੇਸ ਦੀ ਦਲੀਲ ਦਿੰਦੇ ਹੋਏ ਕਿਹਾ ਕਿ ਅੰਜਲੀ ਦੀ ਮੌਤ ਦੇ ਮਾਮਲੇ ਦੀ ਇਨਕੁਆਰੀ ਕਰਨ ਦੀ ਲੋੜ ਨਹੀਂ ਹੈ। ਮਾਮਲੇ 'ਚ ਸਿੱਧਾ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ।
14 ਨਵੰਬਰ 2017 ਨੂੰ ਅੰਜਲੀ ਦੀ ਮੌਤ ਦੀ ਐੱਫ. ਆਈ. ਆਰ. ਦਰਜ ਕਰਨ ਲਈ ਸੁਖਨਾ ਲੇਕ ਚੌਕੀ ਪੁਲਸ ਨੂੰ ਕਿਹਾ ਗਿਆ। ਸੁਖਨਾ ਲੇਕ ਚੌਕੀ ਇੰਚਾਰਜ ਮੋਹਨ ਲਾਲ ਨੇ ਮਾਮਲੇ 'ਚ ਲੀਗਲ ਰਾਇ ਲਈ, ਜਿਸ 'ਚ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਕੇਸ 'ਚ ਲਲਿਤਾ ਕੁਮਾਰੀ ਬਨਾਮ ਯੂ. ਪੀ. ਗੌਰਮਿੰਟ ਦੇ ਕੇਸ ਦੀ ਦਲੀਲ ਨੂੰ ਮੰਨਦੇ ਹੋਏ ਸੈਕਟਰ-3 ਥਾਣਾ ਪੁਲਸ ਨੇ 21 ਨਵੰਬਰ 2017 ਨੂੰ ਅਣਪਛਾਤੇ ਨੌਜਵਾਨ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ।
ਪੰਜਾਬੀ ਫਿਲਮੀ ਅਦਾਕਾਰ ਜੱਸੀ ਜਸਰਾਜ 'ਤੇ ਜਾਨਲੇਵਾ ਹਮਲਾ
NEXT STORY