ਬਟਾਲਾ (ਬੇਰੀ) : ਥਾਣਾ ਸਿਵਲ ਲਾਈਨ ਦੀ ਪੁਲਸ ਵਲੋਂ ਆਪਣੀ ਧੀ ਨੂੰ ਵੇਚਣ ਵਾਲੀ ਔਰਤ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸਤਨਾਮ ਕੌਰ ਪਤਨੀ ਇੰਦਰ ਸਿੰਘ ਵਾਸੀ ਮੁਰਗੀ ਮੁਹੱਲਾ ਬਟਾਲਾ ਨੇ ਲਿਖਵਾਇਆ ਹੈ ਕਿ ਮੇਰੀ ਲੜਕੀ ਸੁੱਖੋ ਪਤਨੀ ਸਵ. ਬਿੱਟੂ ਵਾਸੀ ਮੀਆਂ ਮੁਹੱਲਾ ਬਟਾਲਾ ਨੇ ਆਪਣੀ 11 ਸਾਲਾ ਨਾਬਾਲਿਗ ਲੜਕੀ ਨੂੰ ਜੀਵਨ ਪੁੱਤਰ ਸਵ. ਕਾਲਾ ਵਾਸੀ ਗਾਂਧੀ ਕੈਂਪ ਬਟਾਲਾ ਨੂੰ 20 ਹਜ਼ਾਰ ਰੁਪਏ ਵਿਚ ਵੇਚ ਦਿੱਤਾ ਹੈ, ਜਿਸ 'ਤੇ ਉਕਤ ਮਾਮਲੇ ਸਬੰਧੀ ਐੱਸ. ਆਈ ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਸਤਨਾਮ ਕੌਰ ਦੇ ਬਿਆਨਾਂ ਦੇ ਆਧਰ 'ਤੇ ਪਤਨੀ ਸਵ. ਕਾਲਾ, ਜੀਵਨ ਪੁੱਤਰ ਸਵ. ਕਾਲਾ ਅਤੇ ਸੁੱਖੋ ਮਾਮਲਾ ਦਰਜ ਕਰ ਲਿਆ ਹੈ।
ਲੁਧਿਆਣੇ 'ਚ ਵੱਡੀ ਵਾਰਦਾਤ, ਪਤੀ ਨੇ ਦਿਨ ਦਿਹਾੜੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ (ਤਸਵੀਰਾਂ)
NEXT STORY