ਜਲੰਧਰ : ਪੰਜਾਬੀ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਖਿਲਾਫ ਗਾਇਕਾ ਮਿਸ ਪੂਜਾ ਦੇ ਪ੍ਰਮੋਟਰ ਰਣਧੀਰ ਧੀਰਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰਾਂ ਮੁਤਾਬਕ ਰਣਧੀਰ ਧੀਰਾ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੀ ਰਾਤ ਲਹਿੰਬਰ ਹੁਸੈਨਪੁਰੀ ਨੇ ਉਸ 'ਤੇ ਪਿਸਤੌਲ ਤਾਣ ਲਈ, ਜਦੋਂ ਕਿ ਲਹਿੰਬਰ ਨੇ ਰਣਧੀਰ ਦੀ ਇਸ ਗੱਲ ਨੂੰ ਨਕਾਰਿਆ ਹੈ।
ਲਹਿੰਬਰ ਦਾ ਕਹਿਣਾ ਹੈ ਕਿ ਰਸਤੇ 'ਚ ਧੀਰਾ ਨੇ ਹੀ ਉਨ੍ਹਾਂ ਦੀ ਗੱਡੀ ਘੇਰ ਲਈ ਸੀ। ਫਿਲਹਾਲ ਦੋਹਾਂ ਪਾਸਿਓਂ ਥਾਣਾ ਭਾਰਗੋ ਕੈਂਪ 'ਚ ਸ਼ਿਕਾਇਤ ਦਿੱਤੀ ਗਈ ਹੈ ਅਤੇ ਸ਼ਨੀਵਾਰ ਨੂੰ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਂਹ ਕਾਰਨ ਸੜਕਾਂ 'ਤੇ ਫੈਲਿਆ ਚਿੱਕੜ ਬਣਿਆ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ
NEXT STORY