ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ ਜਿਊਲਰ ਹਰਸ਼ ਮਦਾਨ ਦੀ ਸ਼ਿਕਾਇਤ ’ਤੇ ਮੋਗਾ ਦੀ ਮੁਲਜ਼ਮ ਔਰਤ ਪਾਇਲ ਸੂਦ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਹਰਸ਼ ਮਦਾਨ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪੁਰਾਣਾ ਬਾਜ਼ਾਰ ’ਚ ਗੋਬਿੰਦਰ ਜਿਊਲਰਸ ਦੇ ਨਾਂ ਨਾਲ ਦੁਕਾਨ ਹੈ। ਮੁਲਜ਼ਮ ਔਰਤ ਪਾਇਲ ਉਸ ਦੀ ਪੁਰਾਣੀ ਗਾਹਕ ਹੈ, ਜੋ ਕਰੀਬ ਇਕ ਸਾਲ ਪਹਿਲਾਂ ਉਸ ਕੋਲੋਂ ਇਕ ਡਾਇਮੰਡ ਦੇ ਕੜੇ, ਦੋ ਡਾਇਮੰਡ ਦੀਆਂ ਮੁੰਦਰੀਆਂ, ਇਕ ਸੋਲਟਰ ਦੇ ਕੰਨਾਂ ਦੇ ਟਾਪਸ, ਜਿਨ੍ਹਾਂ ਦੀ ਕੀਮਤ ਕਰੀਬ ਸਾਢੇ 8 ਲੱਖ ਬਣਦੀ ਹੈ, ਲੈ ਕੇ ਗਈ ਸੀ।
ਗਹਿਣਿਆਂ ਦੇ ਬਦਲੇ ਮੁਲਜ਼ਮ ਔਰਤ ਨੇ ਉਸ ਨੂੰ ਸਿਰਫ 1 ਲੱਖ ਰੁਪਏ ਐਡਵਾਂਸ ਦਿੱਤੇ ਸਨ ਪਰ ਬਾਅਦ ਵਿਚ ਕੋਈ ਰਕਮ ਨਹੀਂ ਦਿੱਤੀ। ਉਹ ਵਾਰ-ਵਾਰ ਉਸ ਤੋਂ ਪੈਸੇ ਮੰਗਦਾ ਪਰ ਔਰਤ ਟਾਲਮਟੋਲ ਕਰਦੀ ਰਹੀ। ਇਸ ਤੋਂ ਬਾਅਦ ਔਰਤ ਨੇ ਉਸ ਦਾ ਮੋਬਾਇਲ ਚੁੱਕਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜਾ ਕੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਤਿਹਾਸਕ ਕਿਲ੍ਹਿਆਂ ਦਾ ਰੱਖ-ਰਖਾਅ ਉਨ੍ਹਾਂ ਦੀ ਮਹੱਤਤਾ ਅਨੁਸਾਰ ਕੀਤਾ ਜਾਵੇਗਾ: ਅਨਮੋਲ ਗਗਨ ਮਾਨ
NEXT STORY