ਚੰਡੀਗੜ੍ਹ (ਸੁਸ਼ੀਲ) : ਜ਼ੀਰਕਪੁਰ ਤੋਂ ਚੰਡੀਗੜ੍ਹ ਸ਼ਾਪਿੰਗ ਕਰਨ ਆਈਆਂ ਕੁੜੀਆਂ ਦਾ ਪਿੱਛਾ ਕਰ ਕੇ ਓਬਰ ਕੈਬ ਸਵਾਰ ਨੌਜਵਾਨ ਉਸ 'ਤੇ ਗੁਰਦੁਆਰਾ ਸਾਹਿਬ ਚੌਕ ਕੋਲ ਅਭੱਦਰ ਕਮੈਂਟਸ ਕਰ ਕੇ ਫਰਾਰ ਹੋ ਗਏ। ਲੜਕੀਆਂ ਨੇ ਕੈਬ ਨੰਬਰ ਨੋਟ ਕਰ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰ ਕੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਕੈਬ ਦੇ ਨੰਬਰ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਜੰਮੂ-ਕਸ਼ਮੀਰ ਸਥਿਤ ਜ਼ਿਲਾ ਸਾਂਬਾ ਨਿਵਾਸੀ ਲੜਕੀ ਨੇ ਦੱਸਿਆ ਕਿ ਉਹ ਸਹੇਲੀ ਨਾਲ ਜ਼ੀਰਕਪੁਰ ਤੋਂ ਚੰਡੀਗੜ੍ਹ ਸ਼ਾਪਿੰਗ ਕਰਨ ਆਈ ਸੀ। ਇਸ ਦੌਰਾਨ ਜਦੋਂ ਉਹ ਗੁਰਦੁਆਰਾ ਸਾਹਿਬ ਚੌਕ ਕੋਲ ਪਹੁੰਚੀਆਂ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੈਬ ਸਵਾਰ ਦੋ ਨੌਜਵਾਨ ਉਸਦਾ ਪਿੱਛਾ ਕਰ ਰਹੇ ਸਨ। ਜਦੋਂ ਲੜਕੀਆਂ ਨੇ ਵਿਰੋਧ ਕੀਤਾ ਤਾਂ ਉਹ ਬਹਿਸ ਕਰਨ ਲੱਗੇ ਅਤੇ ਅਭੱਦਰ ਕੁਮੈਂਟਸ ਤੱਕ ਕਰਨ ਲੱਗੇ। ਲੜਕੀਆਂ ਨੇ ਰੌਲਾ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਦੇ ਆਉਣ ਤੋਂ ਪਹਿਲਾਂ ਕੈਬ ਸਵਾਰ ਮੌਕੇ ਤੋਂ ਫਰਾਰ ਹੋ ਗਏ।
ਕੈਬਨਿਟ ਮੰਤਰੀ ਧਰਮਸੌਤ ਪਹਿਲੇ ਜਥੇ ਨਾਲ ਗੁ. ਕਰਤਾਰਪੁਰ ਸਾਹਿਬ ਹੋਏ ਨਤਮਸਤਕ
NEXT STORY