ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਸਰਕਾਰੀ ਕੰਮ ’ਚ ਵਿਘਨ ਪਾਉਣ ਵਾਲੇ 12 ਦੋਸ਼ੀਆਂ ਖ਼ਿਲਾਫ਼ ਪਰਚਾ ਕੀਤਾ ਹੈ। ਜਾਂਚ ਅਧਿਕਾਰੀ ਰਵੀਕਾਂਤ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਾਕ ਅਰਨੀਵਾਲਾ ਦੇ ਜੇ. ਈ. ਰਜਿੰਦਰ ਕੁਮਾਰ ਵਾਸੀ ਸੈਯਦਾ ਵਾਲੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਰਾਧਾ ਸੁਆਮੀ ਸਤਿਸੰਗ ਘਰ ਸਥਿਤ ਆਪਣੇ ਨਿੱਜੀ ਦਫ਼ਤਰ ’ਚ ਮੌਜੂਦ ਸਨ ਤਾਂ ਕਰਨਵੀਰ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਅਤੇ 10-12 ਅਣਪਛਾਤੇ ਵਿਅਕਤੀ ਬੈਠੇ ਸਨ।
ਦੁਪਹਿਰ 12 ਵਜੇ ਉਹ ਆਪਣੀ ਸਕਾਰਪੀਓ ’ਚ ਆਇਆ ਅਤੇ ਦਫ਼ਤਰ ’ਚ ਦਾਖ਼ਲ ਹੋ ਕੇ ਧੱਕਾ-ਮੁੱਕੀ ਕੀਤੀ ਅਤੇ ਦਫ਼ਤਰ ’ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਿਸ਼ਵਜੀਤ ਸਿੰਘ ਨੇ ਆਪਣੀ ਪਿਸਤੌਲ ਕੱਢ ਲਈ। ਸਰਕਾਰੀ ਡਿਊਟੀ 'ਚ ਵਿਘਨ ਪਾਇਆ ਅਤੇ ਦਫ਼ਤਰੀ ਰਿਕਾਰਡ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ’ਤੇ ਪੁਲਸ ਨੇ ਅਸਲਾ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
ਅਰਮੀਨੀਆ 'ਚ ਫਸੇ ਭਾਰਤੀ ਨੌਜਵਾਨਾਂ ਦੀ ਵੀਡੀਓ ਕਲਿੱਪ ਹੋਈ ਵਾਇਰਲ, ਮਦਦ ਲਈ ਅੱਗੇ ਆਏ ਸੰਤ ਸੀਚੇਵਾਲ
NEXT STORY