ਫਾਜ਼ਿਲਕਾ (ਨਾਗਪਾਲ) : ਥਾਣਾ ਅਰਨੀਵਾਲਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਦੋਸਤ ਨੂੰ ਲਾਪਰਵਾਹੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਪਿਉ-ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਜਪਾਲ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਅਬੋਹਰ ਨੇ ਦੱਸਿਆ ਕਿ 12 ਜੂਨ ਨੰ 10.30 ਵਜੇ ਉਸ ਦਾ ਦੋਸਤ ਜਗਰੂਪ ਸਿੰਘ ਵਾਸੀ ਪਿੰਡ ਅਲਿਆਣਾ ਆਪਣੇ ਕੰਮ ਤੋਂ ਪਿੰਡ ਬੁੱਧੋ ਕੇ ਜਾ ਰਿਹਾ ਸੀ।
ਜਦ ਉਹ ਪਿੰਡ ਹੌਜ ਖ਼ਾਸ ਕੋਲ ਲੋਹੇ ਵਾਲੀ ਤਾਰ ਦੀ ਫੈਕਟਰੀ ਕੋਲ ਪਹੁੰਚੇ ਤਾਂ ਉੱਥੇ ਸੜਕ ਦੇ ਸੱਜੇ ਹੱਥ ਬਿਜਲੀ ਵਾਲਾ ਟਰਾਂਸਫਾਰਮ ਅਤੇ ਸੜਕ ਦੇ ਖੱਬੇ ਥੋੜ੍ਹਾ ਅੱਗੇ ਸੁਰੇਸ਼ ਕੁਮਾਰ ਵਾਸੀ ਲੱਖੇਵਾਲੀ ਆਪਣਾ ਮਕਾਨ ਬਣਾ ਰਿਹਾ ਸੀ। ਜਿੱਥੇ ਸੁਰੇਸ਼ ਕੁਮਾਰ ਦਾ ਮੁੰਡਾ ਚੰਦਨ ਬਿਜਲੀ ਵਾਲੇ ਟਰਾਂਸਫਾਰਮ ’ਤੇ ਕਾਲੇ ਰੰਗ ਦੀ ਕੇਬਲ ਲਗਾ ਰਿਹਾ ਸੀ ਤਾਂ ਮੋਟਰਸਾਈਕਲ ਚਲਾ ਰਹੇ ਜਗਰੂਪ ਸਿੰਘ ਨੂੰ ਤਾਰ ਕਾਲੇ ਰੰਗ ਦੀ ਹੋਣ ਕਾਰਨ ਦਿਖਾਈ ਨਾ ਦਿੱਤੀ, ਜੋ ਕਿ ਮੋਟਰਸਾਈਕਲ ਦੇ ਪੈਰਦਾਨ ’ਚ ਫਸ ਗਈ ਅਤੇ ਮੋਟਰਸਾਈਕਲ ਹੇਠਾਂ ਡਿੱਗ ਗਿਆ।
ਉਸਦੇ ਦੇ ਦੋਸਤ ਜਗਰੂਪ ਸਿੰਘ ਦੇ ਸੱਟਾਂ ਵੱਜੀਆ ਅਤੇ ਬਾਅਦ ’ਚ ਉਸਦੀ ਮੌਤ ਹੋ ਗਈ। ਬਿਆਨ ਦੇ ਆਧਾਰ ’ਤੇ ਥਾਣਾ ਅਰੀਵਾਲਾ ਪੁਲਸ ਨੇ ਸੁਰੇਸ਼ ਅਤੇ ਉਸਦੇ ਪੁੱਤਰ ਚੰਦਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਚੰਦਰ ਨਗਰ ’ਚ ਗੁੰਡਾਗਰਦੀ ਵਾਲੇ 13 ਬਦਮਾਸ਼ਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ FIR ਦਰਜ
NEXT STORY