ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਲਖਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੈ ਚੰਦ ਪੁੱਤਰ ਗੋਮਾ ਰਾਮ ਪੁੱਤਰ ਘਨੱਈਆ ਰਾਮ ਵਾਸੀ ਸਾੜੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦਾ ਹੈ। ਉਸ ਦੀ ਜ਼ਮੀਨ ਦੇ ਨਾਲ ਗੁਰਮੀਤ ਸਿੰਘ ਦੀ ਢਾਣੀ ਹੈ, ਜਿਨ੍ਹਾਂ ਨੇ 24 ਘੰਟੇ ਬਿਜਲੀ ਦੀ ਸਪਲਾਈ ਵਾਲਾ ਟਰਾਂਸਫਾਰਮਰ ਆਪਣੇ ਘਰ ਦੇ ਸਾਹਮਣੇ ਉਸ ਦੀ ਜ਼ਮੀਨ ਵਿੱਚ ਲਗਵਾਇਆ ਹੋਇਆ ਹੈ।
ਉਸ ਨੇ ਕਈ ਵਾਰ ਗੁਰਮੀਤ ਸਿੰਘ ਨੂੰ ਟਰਾਂਸਫਾਰਮਰ ਆਪਣੀ ਸਾਈਡ ਵੱਲ ਲਗਵਾਉਣ ਲਈ ਕਿਹਾ ਅਤੇ ਬਿਜਲੀ ਮਹਿਕਮੇ ਵਿੱਚ ਕਈ ਵਾਰ ਦਰਖ਼ਾਸਤ ਦਿੱਤੀ ਹੋਈ ਸੀ, ਜਿਸ 'ਤੇ ਬਿਜਲੀ ਮਹਿਕਮੇ ਦੇ ਅਫ਼ਸਰਾਂ ਨੇ ਪੰਚਾਇਤੀ ਤੌਰ 'ਤੇ ਇਕੱਠੇ ਹੋਣ ਦੀ ਗੱਲ ਕੀਤੀ ਸੀ। ਮਿਤੀ 26-12-24 ਨੂੰ ਸ਼ਾਮ ਕਰੀਬ 5.45 ਵਜੇ ਉਹ ਆਪਣੀ ਠੇਕੇ ਲਈ ਜ਼ਮੀਨ ਵਿੱਚ ਕਣਕ ਨੂੰ ਸਪਰੇਅ ਕਰ ਰਿਹਾ ਸੀ ਤਾਂ ਭੁਪਿੰਦਰ ਸਿੰਘ ਪੁੱਤਰ ਮੇਜਰ ਸਿੰਘ, ਗਿਆਨ ਚੰਦ ਪੁੱਤਰ ਗਰਾਦਿੱਤਾ ਰਾਮ, ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਕੁਲਦੀਪ ਸਿੰਘ ਪੁੱਤਰ ਬਗੀਚਾ ਸਿੰਘ, ਅਮਰ ਸਿੰਘ ਪੁੱਤਰ ਮੋਹਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ, ਪ੍ਰਗਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਸੜੀਆ ਅਤੇ ਇੱਕ ਅਣਪਛਾਤੇ ਨੇ ਇਕੱਠੇ ਹੋ ਕੇ ਉਸਦੀ ਕੁੱਟਮਾਰ ਕੀਤੀ। ਉਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਜਲਦ ਹੋਵੇਗਾ ਸੁਪਨਾ ਸਾਕਾਰ, ਹੁਣ ਬਣੇਗਾ 'ਨਸ਼ਾ ਮੁਕਤ ਪੰਜਾਬ'
NEXT STORY