ਖਰੜ (ਸ਼ਸ਼ੀ ਪਾਲ ਜੈਨ) : ਖਰੜ ਸਿਟੀ ਪੁਲਸ ਨੇ ਖਰੜ ਦੀ ਅਦਾਲਤ 'ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਸਕਿਓਰਿਟੀ ਬੌਂਡ ਭਰਨ ਦੇ ਦੋਸ਼ ਅਧੀਨ 2 ਵਿਅਕਤੀਆਂ ਨੰਬਰਦਾਰ ਇੰਦਰਜੀਤ ਸਿੰਘ ਅਤੇ ਦੀਪਕ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਤੌਰ 'ਤੇ ਦੀਪਕ ਵਲੋਂ ਸਕਿਓਰਿਟੀ ਭਰੀ ਗਈ ਸੀ ਅਤੇ ਜਾਅਲੀ ਆਧਾਰ ਅਤੇ ਪੈਨ ਕਾਰਡ ਲਗਾਏ ਗਏ ਸਨ। ਦੂਜੇ ਵਿਅਕਤੀ ਦੀ ਪਛਾਣ ਇੰਦਰਜੀਤ ਸਿੰਘ ਨੰਬਬਦਾਰ ਵਲੋਂ ਕੀਤੀ ਗਈ ਸੀ।
ਜੱਜ ਸਾਹਿਬ ਨੂੰ ਸ਼ੱਕ ਹੋ ਗਿਆ ਸੀ। ਜਦੋਂ ਉਨ੍ਹਾਂ ਨੇ ਸਖ਼ਤੀ ਨਾਲ ਪੁੱਛਿਆ ਤਾਂ ਇਹ ਵਿਅਕਤੀ ਜਾਅਲੀ ਜ਼ਮਾਨਤ ਭਰਦੇ ਹੋਏ ਫੜ੍ਹੇ ਗਏ। ਉਨ੍ਹਾਂ ਨੇ ਇਨ੍ਹਾਂ ਦੋਹਾਂ ਨੂੰ ਪੁਲਸ ਦੇ ਹਵਾਲੇ ਕਰਵਾਇਆ ਅਤੇ ਐੱਫ. ਆਈ. ਆਰ. ਦਰਜ ਕਰਕੇ ਅਗਲੀ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਪੰਜਾਬ ਪੁਲਸ ਨੇ ਘੇਰ ਲਿਆ ਸੂਬੇ ਦਾ ਇਹ ਇਲਾਕਾ, ਵੱਡੀ ਗਿਣਤੀ 'ਚ ਜਵਾਨਾਂ ਨੇ ਸਾਂਭਿਆ ਮੋਰਚਾ
NEXT STORY