ਫਿਰੋਜ਼ਪੁਰ (ਕੁਮਾਰ) : ਕਲੱਸਟਰ ਅਫ਼ਸਰ ਵਿਕਰਮਜੀਤ ਸਿੰਘ ਅਤੇ ਕਲੱਸਟਰ ਅਫ਼ਸਰ ਗੌਰਵ ਬਾਂਸਲ ਵੱਲੋਂ ਦਿੱਤੀਆਂ ਗਈਆਂ ਲਿਖਤੀ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਥਾਣਾ ਮਖੂ ਦੀ ਪੁਲਸ ਨੇ ਜ਼ਿਲ੍ਹਾ ਮੈਜਿਸਟ੍ਰੇਟ, ਫਿਰੋਜ਼ਪੁਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ ਹੇਠ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਇਹ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਕਲੱਸਟਰ ਅਫ਼ਸਰਾਂ ਵੱਲੋਂ ਇੱਕ ਚਲਾਨ ਅਤੇ ਪਟਵਾਰੀ ਵੱਲੋਂ ਦਿੱਤੀ ਗਈ ਲੋਕੇਸ਼ਨ ਦੇ ਆਧਾਰ 'ਤੇ ਮਨੋਹਰ ਸਿੰਘ ਵਾਸੀ ਮੰਨੂ ਮਾਛੀਆਂ, ਜੁਗਰਾਜ ਸਿੰਘ, ਰਾਜਵਿੰਦਰ ਸਿੰਘ, ਜਸਪਾਲ ਸਿੰਘ, ਮਹਿੰਦਰ ਸਿੰਘ, ਦਲਜੀਤ ਸਿੰਘ ਵਾਸੀ ਸਿਲੇਵਿੰਡ ਅਤੇ ਬਾਜ ਸਿੰਘ ਵਾਸੀ ਸੁਲੇਮਾਨ ਦੇ ਖ਼ਿਲਾਫ਼ ਖੇਤਾਂ ਵਿੱਚ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ ਹੇਠ ਮਾਮਲੇ ਦਰਜ ਕੀਤੇ ਹਨ।
ਪੰਜਾਬ 'ਚ ਹੋ ਜਾਣੇ ਸੀ ਵੱਡੇ ਧਮਾਕੇ! ਅੱਤਵਾਦੀਆਂ ਦਾ ਸਾਥੀ 2 IEDs ਤੇ RDX ਸਮੇਤ ਗ੍ਰਿਫ਼ਤਾਰ
NEXT STORY