ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਪਿੰਡ ਲਮੋਚੜ ਕਲਾਂ ਦੀ ਢਾਣੀ ਸੁੰਦਰਪੁਰਾ ਵਿਖੇ ਇਕ ਘਰ ਵਿਚੋਂ ਚੋਰੀ ਹੋਣ ਦੇ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਖੇ ਸੁਖਦੇਵ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਢਾਣੀ ਸੁੰਦਰਪੁਰਾ (ਲਮੋਚੜ ਕਲਾਂ) ਵੱਲੋਂ ਆਪਣੇ ਦਿੱਤੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਸਮੇਤ ਵਿਆਹ ਤੇ ਗਿਆ ਹੋਇਆ ਸੀ।
ਮਿਤੀ 7-8 ਦਸੰਬਰ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਘਰ ਵਿਚੋਂ 2 ਤੋਲੇ ਸੋਨਾ, 2 ਐੱਲ. ਈ. ਡੀ., 1 ਡੀ.ਵੀ.ਆਰ, 5 ਗੈਸ ਸਿਲੰਡਰ, 1 ਫਰਿੱਜ, 1 ਵਾਸ਼ਿੰਗ ਮਸ਼ੀਨ ਚੋਰੀ ਕਰਕੇ ਲੈ ਗਏ ਹਨ। ਇਸ 'ਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਮੁਦੱਈ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ 'ਚ ਈ-ਰਿਕਸ਼ਾ 'ਚੋਂ ਮਿਲਿਆ ਗਊ ਮਾਸ! ਮੌਕੇ 'ਤੇ ਮਾਹੌਲ ਬਣਿਆ ਤਣਾਅਪੂਰਨ
NEXT STORY