ਗੁਰਦਾਸਪੁਰ (ਵਿਨੋਦ) : ਇਕ ਨੌਜਵਾਨ ਤੋਂ ਸੇਲਜ਼ ਦੇ ਪੈਸੇ ਇਕ ਲੱਖ 70 ਹਜ਼ਾਰ ਰੁਪਏ ਅਤੇ ਪਰਸ 'ਚੋਂ 4 ਹਜ਼ਾਰ ਰੁਪਏ, ਮੋਬਾਇਲ ਫੋਨ ਖੋਹ ਕੇ ਕਾਰ ’ਚ ਸਵਾਰ ਅਣਪਛਾਤੇ ਨੌਜਵਾਨ ਲੁੱਟ ਕੇ ਫ਼ਰਾਰ ਹੋ ਗਏ। ਪੁਰਾਣਾ ਸ਼ਾਲਾ ਪੁਲਸ ਨੇ ਇਸ ਸਬੰਧੀ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅਮਿਤ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਮੁਹੱਲਾ ਨੰਗਲ ਕੋਟਲੀ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਮੁਕੇਰੀਆਂ ਤੋਂ ਸੇਲਜ਼ ਦੇ ਪੈਸੇ ਇਕ ਲੱਖ 70 ਹਜ਼ਾਰ ਰੁਪਏ ਲੈ ਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦਾਸਪੁਰ ਨੂੰ ਵਾਪਸ ਆ ਰਿਹਾ ਸੀ।
ਜਦ ਉਹ ਜੀ. ਟੀ ਰੋਡ ਸੇਮ ਨਹਿਰ ਘੱਲੂਘਾਰਾ ਮੋੜ ਲਾਗੇ ਪਹੁੰਚਿਆਂ ਤਾਂ ਇਕ ਕਾਰ 'ਚੋਂ ਦੋ ਨੌਜਵਾਨ ਉਤਰੇ, ਜਿਨ੍ਹਾਂ ਨੇ ਉਸ ਨੂੰ ਰੋਕ ਕੇ ਪਹਿਲਾਂ ਮਾਰਕੁੱਟ ਕੀਤੀ ਅਤੇ ਬਾਅਦ ਵਿਚ 1 ਲੱਖ 70 ਹਜ਼ਾਰ ਰੁਪਏ ਅਤੇ ਪਰਸ ਵਿਚੋਂ 4 ਹਜ਼ਾਰ ਰੁਪਏ, ਮੋਬਾਇਲ ਫੋਨ ਐੱਮ. ਆਈ. ਖੋਹ ਕੇ ਲੈ ਗਏ। ਦੂਜੇ ਪਾਸੇ ਏ. ਐੱਸ. ਆਈ ਦੇਸ ਰਾਜ ਨੇ ਦੱਸਿਆ ਕਿ ਇਸ ਸਬੰਧੀ ਅਮਿਤ ਦੇ ਬਿਆਨਾਂ ’ਤੇ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
'ਭਾਜਪਾ 'ਚ ਮੇਰੇ ਨਾਲ ਕੋਈ ਨਹੀਂ ਕਰਦਾ ਸਲਾਹ', ਪੁਰਾਣੇ ਦਿਨ ਚੇਤੇ ਕਰ ਕੈਪਟਨ ਨੇ ਆਹ ਕੀ ਕਹਿ 'ਤਾ
NEXT STORY