ਫਾਜ਼ਿਲਕਾ (ਲੀਲਾਧਰ) : ਥਾਣਾ ਖੂਈਖੇੜਾ ਪੁਲਸ ਨੇ ਪਸ਼ੂਆਂ ਦੀ ਤਸਕਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਕਜ ਸੁਆਮੀ ਪੁੱਤਰ ਓਮ ਪ੍ਰਕਾਸ਼ ਵਾਸੀ ਝੁਮਿਆਂਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 09/10-01-2026 ਦੀ ਦਰਮਿਆਨੀ ਰਾਤ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਸੂਚਨਾ ਮਿਲੀ ਕਿ ਕੁੱਝ ਅਣਪਛਾਤੇ ਵਿਅਕਤੀ ਪਿਕਅਪ ਗੱਡੀ 'ਤੇ ਬੇਸਹਾਰਾ ਗਊਆਂ ਨੂੰ ਕੱਟਣ-ਵੱਢਣ ਦੇ ਮਕਸਦ ਨਾਲ ਲਿਜਾ ਰਹੇ ਹਨ।
ਜਿਸ 'ਤੇ ਉਸ ਨੇ ਅਤੇ ਉਸਦੇ ਸਾਥੀਆਂ ਨੇ ਪਿੱਕਅੱਪ ਦਾ ਪਿੱਛਾ ਕਰ ਕੇ ਅਣਪਛਾਤੇ ਵਿਅਕਤੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਝੁਮਿਆਂਵਾਲੀ ਨੇੜੇ ਉਹ ਅਣਪਛਾਤੇ ਵਿਅਕਤੀ ਬੇਸਹਾਰਾ ਗਊਆਂ ਨਾਲ ਭਰੀ ਹੋਈ ਪਿਕਅੱਪ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਨ੍ਹਾਂ 'ਤੇ ਧਾਰਾ 299, 281, ਬੀਐਨਐਸ, 3, 4, 4-ਏ ਦਿ ਪੰਜਾਬ ਪਰੋਹੀਬੀਸ਼ਨ ਆਫ ਕਾਓ ਸਲਾਟਰ ਐਕਟ 1955, 12 ਦੀ ਪ੍ਰੋਹੀਬੀਸ਼ਨ ਆਫ ਕਰੂਅਲੀ ਐਨੀਮਲਜ਼ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਸਕੂਲਾਂ ਵਿਚ 20 ਜਨਵਰੀ ਤੱਕ ਛੁੱਟੀਆਂ ਵਧਾਉਣ ਦੀ ਮੰਗ, ਕਰਵਾਇਆ ਜਾ ਰਿਹਾ ਆਨਲਾਈਨ ਸਰਵੇ
NEXT STORY