ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਕੁੱਟਮਾਰ ਕਰਨ ਦੇ ਵੱਖ-ਵੱਖ ਮਾਮਲਿਆਂ 'ਚ 19 ਅਣਪਛਾਤੇ ਲੋਕਾਂ ਸਮੇਤ 22 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਨੀਸ਼ ਕੁਮਾਰ ਅਰੋੜਾ ਵਾਸੀ ਬਠਿੰਡਾ ਨੇ ਕੈਨਾਲ ਕਾਲੋਨੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਅੰਕਿਤ ਚੋਪੜਾ ਵਾਸੀ ਪ੍ਰਤਾਪ ਨਗਰ-7 ਅਣਪਛਾਤੇ ਲੋਕਾਂ ਨਾਲ ਮਿਲ ਕੇ ਉਸਦੇ ਘਰ ਅੰਦਰ ਦਾਖ਼ਲ ਹੋ ਗਏ। ਉਕਤ ਮੁਲਜ਼ਮਾਂ ਵਲੋਂ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਗਈਆਂ।
ਇਸੇ ਤਰ੍ਹਾਂ ਰੁਪਿੰਦਰ ਸਿੰਘ ਵਾਸੀ ਫੂਸ ਮੰਡੀ ਨੇ ਥਾਣਾ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਸਾਬੀ ਸਿੰਘ ਅਤੇ ਰਿਤਨਦੀਪ ਸਿੰਘ ਵਾਸੀ ਜੱਸੀ ਪੌ ਵਾਲੀ ਨੇ 12-13 ਅਣਪਛਾਤੇ ਲੋਕਾਂ ਨਾਲ ਮਿਲ ਕੇ ਉਸਦੀ ਅਤੇ ਉਸਦੇ ਦੋਸਤ ਸੁਖਦੀਪ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਪੁਲਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
'ਸਿਆਸੀ ਸੌਦੇਬਾਜ਼ੀ ਲਈ ਨਹੀਂ ਹੈ ਪੰਜਾਬ ਦਾ ਪਾਣੀ...!' SYL ਬਾਰੇ ਸੁਖਪਾਲ ਖਹਿਰਾ ਦੀ ਮਾਨ ਨੂੰ ਚੇਤਾਵਨੀ
NEXT STORY