ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਖੇਤ 'ਚ ਅੱਗ ਲਗਾਉਣ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਬਲਜੀਤ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਲੈਵਲ ਮੈਨਿਟਰਿੰਗ ਕਮੇਟੀ ਤਹਿਸੀਲ ਜਲਾਲਾਬਾਦ ਵੱਲੋਂ ਇੱਕ ਪੱਤਰ ਮੌਸੂਲ ਹੋਇਆ ਕਿ ਮੱਖਣ ਸਿੰਘ ਪੁੱਤਰ ਉਜਾਗਰ ਸਿੰਘ ਅਤੇ ਰੇਖਾ ਯਾਦਵ ਪਤਨੀ ਹੁਕਮ ਚੰਦ ਵਾਸੀਆਨ ਝੁੱਗੇ ਫੰਗੀਆ (ਕੋਟੂ ਵਾਲਾ) ਵੱਲੋਂ ਆਪਣੇ ਖੇਤ ਵਿੱਚ ਅੱਗ ਲਗਾਈ ਗਈ ਸੀ।
ਡਿਪਟੀ ਕਮਿਸ਼ਨਰ ਸਾਹਿਬ ਫਾਜ਼ਿਲਕਾ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ 'ਤੇ ਦੋਹਾਂ ਵਿਅਕਤੀਆਂ 'ਤੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
SIR ਦੌਰਾਨ ਕੋਲ ਰੱਖੋ ਇਹ ਦਸਤਾਵੇਜ਼, ਕਿਤੇ ਰਹਿ ਨਾ ਜਾਏ ਕੰਮ ਅਧੂਰਾ
NEXT STORY