ਜਲੰਧਰ (ਗੁਲਸ਼ਨ)- ਬੀਤੀ ਰਾਤ ਸਥਾਨਕ ਕਰਤਾਰਪੁਰ ਰੇਲਵੇ ਫਾਟਕ (ਸੀ. 55) ’ਤੇ ਆਰ.ਪੀ.ਐੱਫ. ਕਰਮਚਾਰੀ ਗੁਰਪ੍ਰੀਤ ਸਿੰਘ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਖਿਲਾਫ ਥਾਣਾ ਜੀ.ਆਰ.ਪੀ. ’ਚ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਸ ਹਮਲਾਵਰਾਂ ਨੂੰ ਉਨ੍ਹਾਂ ਦੀ ਕਾਰ ਦੇ ਨੋਟ ਕੀਤੇ ਗਏ ਨੰਬਰ ਦੇ ਆਧਾਰ ’ਤੇ ਗ੍ਰਿਫ਼ਤਾਰ ਕਰੇਗੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ 7-8 ਨਿਹੰਗਾਂ ਨੇ ਕਰਤਾਰਪੁਰ ਰੇਲਵੇ ਫਾਟਕ ’ਤੇ ਤਾਇਨਾਤ ਆਰ.ਪੀ.ਐੱਫ. ਦੇ ਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਤੋਂ ਬਾਅਦ ਸਾਰੇ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਆਰ.ਪੀ.ਐੱਫ. ਦੇ ਇੰਸਪੈਕਟਰ ਰਾਜੇਸ਼ ਕੁਮਾਰ, ਏ.ਐੱਸ.ਆਈ. ਨੀਰਜ ਕੁਮਾਰ, ਥਾਣਾ ਜੀ.ਆਰ.ਪੀ. ਦੇ ਐੱਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਵੀ ਮੌਕੇ ’ਤੇ ਪੁੱਜੇ ਤੇ ਗੁਰਪ੍ਰੀਤ ਨੂੰ ਜ਼ਖ਼ਮੀ ਹਾਲਤ ’ਚ ਕਰਤਾਰਪੁਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਐਤਵਾਰ ਨੂੰ ਥਾਣਾ ਜੀ.ਆਰ.ਪੀ. ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੂਜੇ ਪਾਸੇ ਸੂਤਰਾਂ ਅਨੁਸਾਰ ਇਸ ਤੋਂ ਬਾਅਦ ਇਕ ਨਿਹੰਗ ਸਿੰਘ ਵੀ ਹਸਪਤਾਲ ’ਚ ਦਾਖ਼ਲ ਹੋਇਆ ਤਾਂ ਉਸ ਨੇ ਵੀ ਕੁੱਟਮਾਰ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ- ਮੌਤ ਕਦੋਂ, ਕਿੱਥੇ ਤੇ ਕਿਵੇਂ ਆ ਜਾਵੇ, ਕੌਣ ਜਾਣਦੈ ? ਜਗਰਾਤੇ ਦੌਰਾਨ ਹੀ ਭਜਨ ਗਾਇਕ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ
ਨਿਹੰਗਾਂ ਨੇ ਥਾਣਾ ਜੀ.ਆਰ.ਪੀ. ਦੇ ਬਾਹਰ ਦਿੱਤਾ ਧਰਨਾ
ਐਤਵਾਰ ਦੇਰ ਸ਼ਾਮ ਕੁਝ ਨਿਹੰਗ ਸਿੰਘ ਥਾਣਾ ਜੀ.ਆਰ.ਪੀ. ਦੇ ਬਾਹਰ ਇਕੱਠੇ ਹੋ ਗਏ ਤੇ ਧਰਨੇ 'ਤੇ ਬੈਠ ਗਏ। ਉਨ੍ਹਾਂ ਥਾਣਾ ਜੀ.ਆਰ.ਪੀ. ਦੇ ਐੱਸ.ਐੱਚ.ਓ. ਤੋਂ ਇਸ ਮਾਮਲੇ ’ਚ ਕਰਾਸ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਥਾਣੇ ਦੇ ਬਾਹਰ ਬੈਠ ਕੇ ਪਾਠ ਵੀ ਕੀਤਾ। ਨਿਹੰਗ ਸਿੰਘਾਂ ਦੀ ਅਗਵਾਈ ਕਰ ਰਹੇ ਦਸ਼ਮੇਸ਼ ਤਰਨਾ ਦਲ ਦੇ ਬਾਬਾ ਹਰੀ ਸਿੰਘ ਨੇ ਕਿਹਾ ਕਿ ਜਦੋਂ ਤੱਕ ਜੀ.ਆਰ.ਪੀ. ਕੇਸ ਦਰਜ ਨਹੀਂ ਕਰਦੀ ਉਹ ਇੱਥੇ ਹੀ ਬੈਠੇ ਰਹਿਣਗੇ।
ਇਹ ਵੀ ਪੜ੍ਹੋ- ਜ਼ਮੀਨ ਵਿਕਣ ਦਾ ਦੁੱਖ ਨਾ ਸਹਿ ਸਕਿਆ ਕਿਸਾਨ, ਅੰਤ ਦੁਖ਼ੀ ਹੋ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਤ ਕਦੋਂ, ਕਿੱਥੇ ਤੇ ਕਿਵੇਂ ਆ ਜਾਵੇ, ਕੌਣ ਜਾਣਦੈ ? ਜਗਰਾਤੇ ਦੌਰਾਨ ਹੀ ਭਜਨ ਗਾਇਕ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ
NEXT STORY