ਖਰੜ (ਵੈੱਬ ਡੈਸਕ, ਰਣਬੀਰ) : ਖਰੜ 'ਚ ਵਾਪਰੇ ਤੀਹਰੇ ਕਤਲਕਾਂਡ ਦੀ ਐੱਫ. ਆਈ. ਆਰ. ਸਾਹਮਣੇ ਆ ਗਈ ਹੈ। ਇਸ 'ਚ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਹੀ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਰਣਜੀਤ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਦਾ ਵਿਆਹ ਸਾਲ 2020 ਸਤਵੀਰ ਸਿੰਘ ਨਾਲ ਹੋਇਆ ਸੀ, ਜੋ ਕਿ ਇਸ ਸਮੇਂ ਖਰੜ ਰਹਿ ਰਹੇ ਹਨ। ਉਨ੍ਹਾਂ ਦਾ ਇਕ 2 ਸਾਲ ਦਾ ਪੁੱਤਰ ਅਨਾਹਦ ਸਿੰਘ ਹੈ। ਉਸ ਨੇ ਦੱਸਿਆ ਕਿ ਮੇਰੇ ਜੀਜੇ ਦਾ ਭਰਾ ਲਖਵੀਰ ਸਿੰਘ ਵੀ ਉਨ੍ਹਾਂ ਨਾਲ ਹੀ ਰਹਿੰਦਾ ਸੀ ਅਤੇ ਕੋਈ ਕੰਮ ਕਾਰ ਨਹੀਂ ਕਰਦਾ ਸੀ, ਉਲਟਾ ਲੜਾਈ-ਝਗੜਾ ਕਰਦਾ ਸੀ।
ਇਹ ਵੀ ਪੜ੍ਹੋ : ਪਿੰਡ ਦੇ ਗੁਰੂ ਘਰ 'ਚ ਨੌਜਵਾਨ ਭੁੱਲਿਆ ਮਰਿਆਦਾ, ਔਰਤ ਨਾਲ ਪਾ ਲਿਆ ਰੌਲਾ, ਘਟਨਾ ਦੀ CCTV ਆਈ ਸਾਹਮਣੇ (ਵੀਡੀਓ)
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਜੀਜੇ ਦੀ ਭੈਣ ਦਾ ਫੋਨ ਆਇਆ ਸੀ ਕਿ ਅਮਨਦੀਪ ਅਤੇ ਸਤਬੀਰ ਫੋਨ ਨਹੀ ਚੁੱਕ ਰਹੇ, ਜਿਸ ਤੋਂ ਬਾਅਦ ਉਹ ਆਪਣੇ ਭਰਾ ਨਾਲ ਖਰੜ ਪੁੱਜਿਆ। ਜਦੋਂ ਇੱਥੇ ਆ ਕੇ ਦੇਖਿਆ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਕਈ ਥਾਂ 'ਤੇ ਖੂਨ ਦੇ ਵੀ ਨਿਸ਼ਾਨ ਸਨ। ਇੰਨੇ 'ਚ ਸਤਵੀਰ ਸਿੰਘ ਦੇ ਪਿਤਾ ਅਤੇ ਭੈਣ ਵੀ ਆ ਗਈ। ਅਮਨਦੀਪ ਅਤੇ ਸਤਵੀਰ ਨੂੰ ਹਰ ਥਾਂ ਲੱਭਿਆ ਗਿਆ ਪਰ ਉਨ੍ਹਾਂ ਦਾ ਕਿਤੇ ਪਤਾ ਨਹੀਂ ਲੱਗਾ। ਜਦੋਂ ਉਨ੍ਹਾਂ ਨੂੰ ਲਖਬੀਰ ਸਿੰਘ 'ਤੇ ਸ਼ੱਕ ਹੋਇਆ ਤਾਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛੀ ਕੀਤੀ ਗਈ, ਜਿਸ ਤੋਂ ਬਾਅਦ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਫਿਰ ਤਕਰਾਰ, 20-21 ਤਾਰੀਖ਼ ਨੂੰ ਸੱਦਿਆ ਗਿਆ ਹੈ ਇਜਲਾਸ
ਜਾਣੋ ਕਿੰਝ ਦਿੱਤਾ ਵਾਰਦਾਤ ਨੂੰ ਅੰਜਾਮ
ਦੋਸ਼ੀ ਲਖਵੀਰ ਸਿੰਘ ਨੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ ਹੈ। ਉਸ ਨੇ ਆਪਣੇ ਦੋਸਤ ਰਾਮ ਸਰੂਪ ਨਾਲ ਮਿਲ ਕੇ ਪਹਿਲਾਂ ਭਰਜਾਈ ਅਮਨਦੀਪ ਕੌਰ ਦਾ ਗਲਾ ਘੁੱਟਿਆ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਦੋਹਾਂ ਨੇ ਉਸ ਦੇ ਗਲੇ 'ਚ ਚੁੰਨੀ ਪਾ ਕੇ ਪੱਖੇ ਨਾਲ ਲਟਕਾ ਦਿੱਤਾ ਤਾਂ ਜੋ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗੇ। ਜਦੋਂ ਸਤਵੀਰ ਸਿੰਘ ਘਰ ਆਇਆ ਤਾਂ ਉਕਤ ਦੋਸ਼ੀਆਂ ਨੇ ਲੋਹੇ ਹੀ ਕਹੀ ਪੁੱਠੀ ਕਰਕੇ ਉਸ ਦੇ ਸਿਰ 'ਤੇ ਵਾਰ ਕੀਤਾ, ਜਿਸ ਕਾਰਨ ਉਹ ਫਰਸ਼ 'ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਫਿਰ ਦੋਹਾਂ ਨੇ ਸਤਵੀਰ ਸਿੰਘ ਦੀ ਗੱਡੀ ਅੰਦਰ ਵਾੜ ਕੇ ਪਹਿਲਾਂ ਸਤਵੀਰ ਦੀ ਲਾਸ਼ ਨੂੰ ਡਿੱਗੀ 'ਚ ਰੱਖਿਆ। ਇਸ ਮਗਰੋਂ ਅਮਨਦੀਪ ਕੌਰ ਨੂੰ ਪੱਖੇ ਤੋਂ ਉਤਾਰ ਕੇ ਚਾਦਰ 'ਚ ਲਪੇਟ ਗੱਡੀ ਦੀ ਪਿਛਲੀ ਸੀਟ 'ਤੇ ਸੁੱਟ ਲਿਆ।
ਇਹ ਵੀ ਪੜ੍ਹੋ : ਦੀਵਾਲੀ ਤੇ ਛੱਠ ਪੂਜਾ ਲਈ Train ਦਾ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ
ਸਬੂਤ ਖ਼ਤਮ ਕਰਨ ਲਈ ਦੋਸ਼ੀਆਂ ਨੇ ਘਰ ਦਾ ਫਰਸ਼ ਅਤੇ ਹੋਰ ਜਗ੍ਹਾ ਡੁੱਲ੍ਹੇ ਖੂਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ। ਇਸ ਤੋਂ ਬਾਅਦ ਸਤਵੀਰ ਦੇ ਪੁੱਤਰ ਅਨਾਹਦ ਸਿੰਘ ਨੂੰ ਵੀ ਚੁੱਕ ਕੇ ਗੱਡੀ 'ਚ ਬਿਠਾ ਲਿਆ, ਜੋ ਕਿ ਜ਼ਿੰਦਾ ਸੀ। ਫਿਰ ਦੋਸ਼ੀ ਘਰ ਦੀਆਂ ਲਾਈਟਾਂ ਬੰਦ ਕਰਕੇ ਤਾਲਾ ਲਾ ਕੇ ਚਲੇ ਗਏ ਅਤੇ ਰੋਪੜ ਨੇੜੇ ਪੈਂਦੀ ਵੱਡੀ ਨਹਿਰ 'ਤੇ ਪੁੱਜ ਕੇ ਦੋਹਾਂ ਦੀਆਂ ਲਾਸ਼ਾਂ ਨੂੰ ਨਹਿਰ 'ਚ ਸੁੱਟ ਦਿੱਤਾ। ਮਾਸੂਮ ਅਨਾਹਦ ਗੱਡੀ 'ਚ ਬੈਠਾ ਰੋਣ ਲੱਗਾ ਤਾਂ ਦੋਸ਼ੀਆਂ ਨੇ ਉਸ ਨੂੰ ਵੀ ਜ਼ਿੰਦਾ ਹੀ ਨਹਿਰ 'ਚ ਸੁੱਟ ਦਿੱਤਾ। ਫਿਲਹਾਲ ਲਖਵੀਰ ਲੱਖਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਫਿਰ ਤਕਰਾਰ, ਰਾਜਪਾਲ ਨੇ ਇਜਲਾਸ ਨੂੰ ਦੱਸਿਆ ਗੈਰ-ਕਾਨੂੰਨੀ
NEXT STORY