ਚੰਡੀਗੜ੍ਹ (ਲਲਨ) : ਦੀਵਾਲੀ ਅਤੇ ਛਠ ਪੂਜਾ ਦੌਰਾਨ ਚੰਡੀਗੜ੍ਹ ਅਤੇ ਅੰਬਾਲਾ ਤੋਂ ਚੱਲਣ ਵਾਲੀਆਂ ਲਗਭਗ ਸਾਰੀਆਂ ਹੀ ਲੰਬੇ ਰੂਟਾਂ ਦੀਆਂ ਟਰੇਨਾਂ ’ਚ ਇੰਤਜ਼ਾਰ ਦਾ ਸਮਾਂ ਕਾਫੀ ਵੱਧ ਗਿਆ ਹੈ। ਇੰਨਾ ਹੀ ਨਹੀਂ, ਰੇਲਵੇ ਨੇ ਕਈ ਟਰੇਨਾਂ ਦੀ ਬੁਕਿੰਗ ਵੀ ਬੰਦ ਕਰ ਦਿੱਤੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਚੰਡੀਗੜ੍ਹ-ਗੋਰਖਪੁਰ ਵਿਚਕਾਰ ਇਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਟਰੇਨਾਂ ’ਚ ਵੇਟਿੰਗ ਲਿਸਟ ਜ਼ਿਆਦਾ ਹੈ, ਉਨ੍ਹਾਂ ’ਚ ਵਾਧੂ ਡੱਬੇ ਜੋੜੇ ਜਾਣਗੇ। ਚੰਡੀਗੜ੍ਹ-ਗੋਰਖਪੁਰ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 04517-18 ਦੇ ਦੋਵੇਂ ਪਾਸਿਆਂ ਤੋਂ 5-5 ਗੇੜੇ ਲਗਾਏ ਜਾਣਗੇ। ਚੰਡੀਗੜ੍ਹ-ਗੋਰਖਪੁਰ ਟਰੇਨ ਨੰਬਰ 04518 ਹਰ ਵੀਰਵਾਰ ਚੰਡੀਗੜ੍ਹ ਤੋਂ ਚੱਲੇਗੀ, ਜਿਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਟਰੇਨ ਚੰਡੀਗੜ੍ਹ ਤੋਂ ਰਾਤ 10.50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5 ਵਜੇ ਪਹੁੰਚੇਗੀ। ਗੋਰਖਪੁਰ-ਚੰਡੀਗੜ੍ਹ ਟਰੇਨ ਨੰਬਰ 04517 ਸ਼ੁੱਕਰਵਾਰ ਰਾਤ 11.05 ਵਜੇ ਗੋਰਖਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5 ਵਜੇ ਚੰਡੀਗੜ੍ਹ ਪਹੁੰਚੇਗੀ।
ਇਹ ਵੀ ਪੜ੍ਹੋ : ਸਹੁਰੇ ਪਾਰ ਕਰ ਗਏ ਸਭ ਹੱਦਾਂ, ਮਾਰ ਛੱਡੀ ਕਮਾਊ ਨੂੰਹ, ਧੀ ਦਾ ਹਾਲ ਦੇਖ ਪਿਓ ਦੀਆਂ ਨਿਕਲੀਆਂ ਧਾਹਾਂ
ਕਈ ਟਰੇਨਾਂ ’ਚ ਵਾਧੂ ਕੋਚ ਵਧਾਏ ਜਾ ਸਕਦੇ ਹਨ
ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਬੋਰਡ ਨੇ ਇਕ ਵੱਡਾ ਫ਼ੈਸਲਾ ਲਿਆ ਹੈ, ਜਿਸ ਦੇ ਤਹਿਤ 300 ਤੋਂ ਵੱਧ ਵੇਟਿੰਗ ਨੰਬਰ ਵਾਲੀਆਂ ਟਰੇਨਾਂ ਦੀ ਸੂਚੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਗ੍ਰਾਫ਼ ਨੂੰ ਧਿਆਨ 'ਚ ਰੱਖਦਿਆਂ ਵਾਧੂ ਕੋਚ ਜੋੜੇ ਜਾਣਗੇ ਤਾਂ ਜੋ ਸੀਟਾਂ ਉਪਲੱਬਧ ਹੋ ਸਕਣ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ! Snapchat 'ਤੇ ਹੋਈਆਂ ਅਪਲੋਡ
ਨਿਰਮਾਣ ਕਾਰਜਾਂ ਕਾਰਨ ਆਵਾਜਾਈ ਠੱਪ ਕਰਨ ਦੀ ਬਣਾਈ ਯੋਜਨਾ
ਚੰਡੀਗੜ੍ਹ 'ਚ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੇ ਨਿਰਮਾਣ ਕਾਰਜ ਦੇ ਹਿੱਸੇ ਵਜੋਂ ਆਵਾਜਾਈ ਠੱਪ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ’ਤੇ ਜਾਣ ਲਈ ਜ਼ਮੀਨਦੋਜ਼ ਰਸਤਾ ਬਣਾਉਣਾ ਪੈਂਦਾ ਹੈ, ਜਿਸ ਲਈ ਕੁੱਝ ਦਿਨਾਂ ਲਈ ਆਵਾਜਾਈ ਠੱਪ ਕਰਨੀ ਪੈਂਦੀ ਹੈ। ਇਸ ਦੌਰਾਨ ਅੰਬਾਲਾ ਤੋਂ ਕੁਝ ਟਰੇਨਾਂ ਚਲਾਈਆਂ ਜਾਣਗੀਆਂ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਜਾਮ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ। ਉੱਚ ਅਧਿਕਾਰੀਆਂ ਵੱਲੋਂ ਮੰਗ ਆਉਣ ’ਤੇ ਹੀ ਇਸ ਸਬੰਧੀ ਐਲਾਨ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਕੁੱਝ ਟਰੈਕਾਂ ਨੂੰ ਬਲਾਕ ਕੀਤਾ ਜਾਵੇਗਾ। ਕੰਮ ਪੂਰਾ ਹੋਣ ਤੋਂ ਬਾਅਦ ਅਗਲੇ ਟਰੈਕ ਦਾ ਐਲਾਨ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਚਮਕਾਇਆ ਬਰਨਾਲਾ ਦਾ ਨਾਂ
NEXT STORY