ਲੁਧਿਆਣਾ (ਅਨਿਲ)- ਜੋਧੇਵਾਲ ਥਾਣੇ ਦੀ ਪੁਲਸ ਨੇ ਪਿਤਾ-ਪੁੱਤਰ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਕਾਲੋਨੀ ਦੇ ਰਹਿਣ ਵਾਲੇ ਮਹਿੰਦਰ ਪਾਲ ਧੀਰ ਦੇ ਪੁੱਤਰ ਅਜੇ ਧੀਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 13 ਨਵੰਬਰ ਨੂੰ ਉਹ ਆਪਣੇ ਪਿਤਾ ਨਾਲ ਆਪਣੀ ਦੁਕਾਨ ’ਤੇ ਬੈਠਾ ਸੀ, ਜਦੋਂ ਮਯੰਕ ਸੂਰੀ, ਹਰਸ਼ ਸੂਰੀ, ਪੁੱਤਰ ਰਾਜਕੁਮਾਰ, ਗਗਨਦੀਪ ਕਾਲੋਨੀ ਦੇ ਰਹਿਣ ਵਾਲੇ ਗੌਤਮ ਅਤੇ 4 ਅਣਪਛਾਤੇ ਸਾਥੀ ਪਹੁੰਚੇ ਅਤੇ ਉਸ ਨਾਲ ਬਦਸਲੂਕੀ ਕਰਨ ਲੱਗੇ।
ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੌਰਾਨ ਮੁਲਜ਼ਮਾਂ ਨੇ ਨੇੜੇ ਪਏ ਗਮਲੇ ਚੁੱਕ ਕੇ ਉਨ੍ਹਾਂ ਦੀ ਦੁਕਾਨ ’ਚ ਸੁੱਟ ਦਿੱਤੇ, ਭੰਨਤੋੜ ਕੀਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਭੱਜ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਗੈਸ ਮਾਫੀਆ 'ਤੇ ਐਕਸ਼ਨ! ਕਈ ਟਿਕਾਣਿਆਂ 'ਤੇ Raid, 31 LPG ਸਿਲੰਡਰ ਜ਼ਬਤ
NEXT STORY