ਮੂਨਕ(ਪ.ਪ.)— ਅਨਾਜ ਮੰਡੀ ਵਿਚ ਸਥਿਤ ਇਕ ਵਰਕਸ਼ਾਪ 'ਚ ਵੀਰਵਾਰ ਤੜਕੇ ਅੱਗ ਲੱਗਣ ਨਾਲ ਵਰਕਸ਼ਾਪ 'ਚ ਪਏ ਪਾਰਟਸ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਪਹੁੰਚੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਨਾਜ ਮੰਡੀ 'ਚ ਸਥਿਤ ਗੁਰੂ ਤੇਗ ਬਹਾਦਰ ਵਰਕਸ਼ਾਪ ਤੇ ਟਰੈਕਟਰ ਪਾਰਟਸ ਵਿਚ ਸਵੇਰੇ ਅਚਾਨਕ ਅੱਗ ਲੱਗ ਗਈ। ਲੋਕਾਂ ਵੱਲੋਂ ਸੂਚਿਤ ਕਰਨ 'ਤੇ ਥਾਣਾ ਮੁਖੀ ਹਰਿੰਦਰਪਾਲ ਸਿੰਘ ਪੁਲਸ ਪਾਰਟੀ ਸਣੇ ਪਹੁੰਚੇ ਤੇ ਜਾਖਲ ਹਰਿਆਣਾ ਤੋਂ ਫਾਇਰ ਬ੍ਰਿਗੇਡ ਮੰਗਵਾਈ ਗਈ ਪਰ ਵਰਕਸ਼ਾਪ ਅੰਦਰ ਪਏ ਤੇਲ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਘਟਨਾ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ।
ਸ਼ਹਿਰ 'ਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਅੱਗ ਲੱਗਣ ਦੀਆਂ ਘਟਨਾਵਾਂ
ਜ਼ਿਕਰਯੋਗ ਹੈ ਕਿ ਸ਼ਹਿਰ 'ਚ ਕੋਈ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਪਹਿਲਾਂ ਵੀ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਪਰ ਕਿਸੇ ਸਰਕਾਰ ਨੇ ਇਸ ਪਾਸੇ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ। ਜਦ ਤੱਕ ਫਾਇਰ ਬ੍ਰਿਗੇਡ ਜਾਖਲ, ਟੋਹਾਣਾ (ਹਰਿਆਣਾ), ਜਾਂ ਸੰਗਰੂਰ ਤੋਂ ਮੰਗਵਾਈ ਜਾਂਦੀ ਹੈ ਉਦੋਂ ਤੱਕ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸ਼ਹਿਰ 'ਚ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕੀਤਾ ਜਾਵੇ।
ਬਜਟ ਨੂੰ ਲੈ ਕੇ ਅਕਾਲੀ ਕਾਵਾਂਰੌਲੀ ਬੰਦ ਕਰਨ : ਯੋਗੀ
NEXT STORY