ਸਰਦੂਲਗੜ੍ਹ(ਚੋਪੜਾ)-ਨਜ਼ਦੀਕੀ ਪਿੰਡ ਸੰਘਾ ਵਿਖੇ ਸਵੇਰ ਵੇਲੇ ਅਚਾਨਕ ਅੱਗ ਲੱਗਣ ਨਾਲ ਕਾਰ ਸੜ ਕੇ ਸੁਆਹ ਹੋ ਗਈ। ਪੀੜਤ ਆਤਮਾ ਰਾਮ ਵਾਸੀ ਪਿੰਡ ਖੈਰਾ ਖੁਰਦ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਕਾਰ ਐੱਚ. ਆਰ. 55 ਆਰ 1522 ਲੈ ਕੇ ਸਵੇਰੇ ਤਕਰੀਬਨ ਤਿੰਨ ਵਜੇ ਪਿੰਡ ਸੰਘਾ ਵਿਖੇ ਸਵਾਰੀਆਂ ਲੈਣ ਲਈ ਗਿਆ ਸੀ ਅਤੇ ਗੱਡੀ ਦਾ ਬੈਰਿੰਗ ਗਰਮ ਹੋਣ ਕਰਕੇ ਇੰਜਣ ਨੂੰ ਅੱਗ ਲੱਗ ਗਈ। ਸਵੇਰ ਦਾ ਸਮਾਂ ਹੋਣ ਕਾਰਨ ਰੌਲਾ ਪਾਉਣ 'ਤੇ ਵੀ ਕੋਈ ਵਿਅਕਤੀ ਨਹੀਂ ਆਇਆ ਅਤੇ ਮੈਂ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ ਸੀ ਕਿ ਪੂਰੀ ਗੱਡੀ ਸੜ ਕੇ ਸੁਆਹ ਹੋ ਗਈ।
ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭੜਕੇ ਲੋਕਾਂ ਵੱਲੋਂ ਨਾਅਰੇਬਾਜ਼ੀ
NEXT STORY