ਲੁਧਿਆਣਾ(ਮਹੇਸ਼)-ਭਰਾ 'ਤੇ ਹੋਏ ਕਾਤਲਾਨਾ ਹਮਲੇ ਦਾ ਬਦਲਾ ਲੈਣ ਲਈ ਹਥਿਆਰਬੰਦ ਲੋਕਾਂ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਇਕ ਲੜਕੇ ਨੂੰ ਪੀਰੂਬੰਦਾ ਇਲਾਕੇ 'ਚ ਘੇਰ ਕੇ ਉਸ ਦੇ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਹ ਤਾਂ ਵਾਲ ਵਾਲ ਬਚ ਗਿਆ ਪਰ ਗੋਲੀਆਂ ਦੀ ਲਪੇਟ ਵਿਚ ਆਉਣ ਨਾਲ ਦੋਸ਼ੀ ਧਿਰ ਦੇ ਇਕ ਲੜਕੇ ਸਮੇਤ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਸ਼ਨਾਖਤ 22 ਸਾਲਾ ਆਯੂਸ਼, 62 ਸਾਲਾ ਸੁਰਿੰਦਰ ਪਾਲ ਹੀਰੋ ਤੇ ਕਮਲ ਕੁਮਾਰ ਦੇ ਤੌਰ 'ਤੇ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 2 ਨੂੰ ਮੁੱਢਲੀ ਸਹਾਇਤਾ ਦੇਣ ਦੇ ਬਾਅਦ ਛੁੱਟੀ ਦਿੱਤੀ ਗਈ, ਆਯੂਸ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਯਾਨੰਦ ਹਸਪਤਾਲ ਰੈਫਰ ਕਰ ਦਿੱਤਾ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਨਾਰਥ ਲਖਵੀਰ ਸਿੰਘ ਟਿਵਾਣਾ, ਸਲੇਮ ਟਾਬਰੀ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ, ਏ. ਐੱਸ. ਆਈ. ਜਿੰਦਰ ਲਾਲ ਭਾਰੀ ਪੁਲਸ ਨਾਲ ਘਟਨਾ ਸਥਾਨ 'ਤੇ ਪਹੁੰਚੇ, ਜਿਸ ਦੇ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਵਿਜੇ ਨੇ ਦੱਸਿਆ ਕਿ ਪੀੜਤ ਲੜਕੇ ਪ੍ਰਿੰਸ ਕੁਮਾਰ ਦੀ ਸ਼ਿਕਾਇਤ 'ਤੇ ਯੋਗਰਾਜ, ਯੋਗਰਾਜ ਦੀ ਮਾਤਾ ਮਧੂ, ਜਵਾਈ ਅਜੇ ਤੇ ਆਯੂਸ਼ 'ਤੇ ਹਤਿਆ ਦੀ ਕੋਸ਼ਿਸ਼, ਆਰਮ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਇਕ ਮਹਿਲਾ ਸਮੇਤ ਕੁੱਝ ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ, ਜਿਸ ਵਿਚ ਦੇਰ ਸ਼ਾਮ ਤੱਕ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ।

ਪੀੜਤ ਦਾ ਦੋਸ਼ ਅਜੇ ਨੇ ਮਾਰੀਆਂ ਗੋਲੀਆਂ
ਪੀਰੂਬੰਦਾ ਇਲਾਕੇ ਦੇ ਰਹਿਣ ਵਾਲੇ ਪੀੜਤ ਪ੍ਰਿੰਸ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 11 ਵਜੇ ਦੀ ਹੈ, ਜਦੋਂ ਦੋਸ਼ੀਆਂ ਨੇ ਬੜੇ ਹੀ ਸੋਚੇ ਸਮਝੇ ਤਰੀਕੇ ਨਾਲ ਉਸ ਨੂੰ ਰਸਤੇ ਵਿਚ ਘੇਰ ਲਿਆ। ਇਸ ਦੌਰਾਨ ਦੋਸ਼ੀਆਂ ਨੇ ਪਹਿਲਾਂ ਤਾਂ ਉਸ ਦੀ ਡੰਡਿਆਂ ਨਾਲ ਪਿਟਾਈ ਕਰਦੇ ਹੋਏ ਗੱਡੀ ਵਿਚ ਸੁੱਟ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਿਸੇ ਤਰ੍ਹਾਂ ਨਾਲ ਦੋਸ਼ੀਆਂ ਦੇ ਚੁੰਗਲ 'ਚੋਂ ਛੁੱਟਣ ਵਿਚ ਕਾਮਯਾਬ ਹੋ ਗਿਆ ਤਾਂ ਅਜੇ ਨੇ ਉਸ 'ਤੇ ਅੰਨ੍ਹੇਵਾਹ ਫਾਇਰ ਕਰ ਦਿੱਤੇ। ਉਸ ਦੀ ਕਿਸਮਤ ਚੰਗੀ ਰਹੀ ਕਿ ਉਹ ਬਚ ਗਿਆ ਪਰ ਇਕ ਗੋਲੀ ਆਯੂਸ਼ ਦੀ ਲੱਤ 'ਚ ਲੱਗੀ, ਜਦੋਂ ਕਿ ਇਕ ਗੋਲੀ ਦੇ ਸ਼ੱਰ੍ਹੇ ਕਮਲ ਤੇ ਸੁਰਿੰਦਰ ਦੇ ਪੈਰਾਂ 'ਤੇ ਲੱਗੇ, ਜਿਸ ਨਾਲ ਉਹ ਜ਼ਖਮੀ ਹੋ ਗਏ। ਆਯੂਸ਼ ਦੇ ਜ਼ਖਮੀ ਹੁੰਦਿਆਂ ਵੀ ਦੋਸ਼ੀਆਂ ਦਾ ਧਿਆਨ ਉਸ ਵੱਲ ਚਲਾ ਗਿਆ ਅਤੇ ਉਹ ਬਚ ਗਿਆ।
ਪੀੜਤ ਨੂੰ ਹੀ ਫਸਾਉਣਾ ਚਾਹੁੰਦੇ ਸਨ ਮਾਮਲੇ 'ਚ
ਪੀੜਤ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਇਲਾਕੇ 'ਚ ਕਾਫੀ ਦਹਿਸ਼ਤ ਹੈ। ਉਹ ਉਸ ਨੂੰ ਹੀ ਇਸ ਕੇਸ ਵਿਚ ਝੂਠਾ ਫਸਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਖੁਦ ਹੀ ਪੁਲਸ ਬੁਲਾਈ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਸ ਦੇ ਹਵਾਲੇ ਕਰ ਦਿੱਤਾ ਕਿ ਉਹ ਆਪਣੇ ਇਕ ਸਾਥੀ ਨੂੰ ਮਾਰਨ ਦੀ ਨੀਅਤ ਨਾਲ ਆਇਆ ਸੀ, ਜਿਨ੍ਹਾਂ ਨੇ ਫਾਇਰਿੰਗ ਕਰ ਕੇ ਆਯੂਸ਼ ਤੇ ਹੋਰਨਾਂ 2 ਨੂੰ ਜ਼ਖਮੀ ਕਰ ਦਿੱਤਾ, ਜਿਸ 'ਤੇ ਉਨ੍ਹਾਂ ਨੇ ਇਸ ਨੂੰ ਕਾਬੂ ਕਰ ਲਿਆ, ਜਦੋਂ ਕਿ ਇਸ ਦਾ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ, ਜਿਸ 'ਤੇ ਪੁਲਸ ਉਸ ਨੂੰ ਫੜ ਕੇ ਥਾਣੇ ਲੈ ਆਈ।

ਸੀ. ਸੀ. ਟੀ. ਵੀ. ਫੁਟੇਜ ਨਾਲ ਖੁੱਲ੍ਹਿਆ ਰਾਜ਼
ਥਾਣੇ 'ਚ ਜਦੋਂ ਪ੍ਰਿੰਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਵਾਰ-ਵਾਰ ਖੁਦ ਨੂੰ ਬੇਗੁਨਾਹ ਹੋਣ ਦੀ ਦੁਹਾਈ ਦਿੰਦਾ ਰਿਹਾ। ਪੁਲਸ ਨੂੰ ਜਦੋਂ ਉਸ ਦੀ ਗੱਲ ਵਿਚ ਸੱਚਾਈ ਨਜ਼ਰ ਆਈ ਤਾਂ ਉਸ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਛਾਣਬੀਣ ਸ਼ੁਰੂ ਕਰ ਦਿੱਤੀ, ਜਿਸ ਨਾਲ ਦੋਸ਼ੀਆਂ ਦੇ ਝੂਠ ਦੀ ਕੜੀ ਖੁੱਲ੍ਹ ਗਈ। ਇਸ ਦੇ ਬਾਅਦ ਪੁਲਸ ਨੇ ਆਪਣੀ ਜਾਂਚ ਦੀ ਦਿਸ਼ਾ ਇਸ ਵੱਲ ਮੋੜ ਦਿੱਤੀ।
ਘਟਨਾ ਸਥਾਨ 'ਤੇ ਮਿਲੇ ਗੋਲੀਆਂ ਦੇ 2 ਖੋਲ
ਇੰਸਪੈਕਟਰ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਸਥਾਨ ਤੋਂ ਉਸ ਨੂੰ 32 ਬੋਰ ਦੇ ਦੋ ਖੋਲ ਮਿਲੇ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ।
ਇਹ ਸੀ ਰੰਜਿਸ਼ ਦੀ ਵਜ੍ਹਾ
ਪਿਛਲੇ ਸਾਲ 20 ਨਵੰਬਰ ਨੂੰ ਯੋਗਰਾਜ ਦੇ ਭਰਾ ਵਿਸ਼ਾਲ 'ਤੇ ਹੈਬੋਵਾਲ ਇਲਾਕੇ ਵਿਚ ਗੋਲੀ ਚੱਲੀ ਸੀ, ਜਿਸ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਮਾਮਲੇ ਵਿਚ ਅਜੇ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ 4 ਵਿਚ ਮੁੱਖ ਦੋਸ਼ੀ ਲਖਵਿੰਦਰ ਸਿੰਘ ਜੱਸੀ, ਪ੍ਰਿੰਸ ਸਮੇਤ 7 ਲੋਕਾਂ ਖਿਲਾਫ ਹੱਤਿਆ ਦੀ ਕੋਸ਼ਿਸ਼ ਤੇ ਆਰਮ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ, ਜਿਸ ਵਿਚ 6 ਦੋਸ਼ੀਆਂ ਦੀ ਜ਼ਮਾਨਤ ਹੋ ਗਈ ਸੀ, ਜਦੋਂ ਕਿ ਲਖਵਿੰਦਰ ਅਜੇ ਵੀ ਜੇਲ ਵਚ ਹੈ। ਇਸ ਨੂੰ ਲੈ ਕੇ ਇਨ੍ਹਾਂ ਦੀ ਆਪਸੀ ਦੁਸ਼ਮਣੀ ਚਲੀ ਆ ਰਹੀ ਸੀ।
ਮੇਰੇ ਉੱਪਰ ਬਣਾ ਰਹੇ ਸਨ ਦਬਾਅ
ਪਿੰ੍ਰਸ ਨੇ ਦੱਸਿਆ ਕਿ ਉਹ ਕਰੀਬ 2 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਇਆ ਸੀ। ਜਿਉਂ ਹੀ ਦੋਸ਼ੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਕ ਹੀ ਇਲਾਕੇ ਦੇ ਰਹਿਣ ਹੋਣ ਕਾਰਨ ਇਨ੍ਹਾਂ ਨੇ ਉਸ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਲਖਵਿੰਦਰ ਜੇਲ ਤੋਂ ਬਾਹਰ ਆਵੇਗਾ ਤਾਂ ਉਹ ਉਸ ਦੀ ਰੇਕੀ ਕਰੇ। ਜਿਸ ਦੇ ਬਾਅਦ ਉਹ ਉਸ ਨੂੰ ਟਿਕਾਣੇ ਲਾਉਣ ਦਾ ਕੰਮ ਕਰਨਗੇ ਪਰ ਉਸ ਨੇ ਇਨ੍ਹਾਂ ਦਾ ਸਾਥ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ, ਜਿਸ ਕਾਰਨ ਦੋਸ਼ੀਆਂ ਨੇ ਅੱਜ ਉਸ 'ਤੇ ਹਮਲਾ ਕਰ ਦਿੱਤਾ।
ਯੂ.ਪੀ. ਤੋਂ ਲੈ ਕੇ ਆਏ ਸਨ ਹਥਿਆਰ
ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਯੂ. ਪੀ. ਤੋਂ ਨਾਜਾਇਜ਼ ਹਥਿਆਰ ਲੈ ਕੇ ਆਏ ਸਨ, ਜੋ ਕਿ ਇਸ ਵਾਰਦਾਤ ਵਿਚ ਵਰਤਿਆ ਗਿਆ, ਹਾਲਾਂਕਿ ਇਸ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਵਾਰਦਾਤ ਵਿਚ ਵਰਤੇ ਹੋਏ ਹਥਿਆਰ ਤੋਂ ਇਲਾਵਾ ਇਨ੍ਹਾਂ ਕੋਲ ਹੋਰ ਵੀ ਹਥਿਆਰ ਹਨ, ਜਿਸ ਕਾਰਨ ਇਸ ਮਾਮਲੇ ਵਿਚ ਹੋਰ ਲੋਕਾਂ ਦੇ ਲਪੇਟ ਵਿਚ ਆਉਣ ਦੀ ਸੰਭਾਵਨਾ ਹੈ।
ਸੈਕਟਰ-8 'ਚ ਬਜ਼ੁਰਗ ਔਰਤ ਦਾ ਪਰਸ ਖੋਹਿਆ
NEXT STORY