ਚੰਡੀਗੜ੍ਹ, (ਸੁਸ਼ੀਲ)- ਮਾਰਕੀਟ ਤੋਂ ਘਰ ਪਰਤ ਰਹੀ ਬਜ਼ੁਰਗ ਔਰਤ ਤੋਂ ਐਕਟਿਵਾ ਸਵਾਰ ਦੋ ਨੌਜਵਾਨ ਸੈਕਟਰ-8 'ਚ ਪਰਸ ਖੋਹ ਕੇ ਫਰਾਰ ਹੋ ਗਏ। ਬਜ਼ੁਰਗ ਔਰਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਸੈਕਟਰ-8 ਨਿਵਾਸੀ ਵੀਨਾ ਦੀ ਸ਼ਿਕਾਇਤ 'ਤੇ ਸੈਕਟਰ-3 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਵੀਨਾ ਨੇ ਸ਼ਿਕਾਇਤ 'ਚ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਹ ਸੈਕਟਰ-7 ਦੀ ਮਾਰਕੀਟ ਤੋਂ ਸਾਮਾਨ ਲੈ ਕੇ ਵਾਪਸ ਘਰ ਜਾ ਰਹੀ ਸੀ, ਜਦੋਂ ਉਹ ਸੈਕਟਰ-8 'ਚ ਪਹੁੰਚੀ ਤਾਂ ਪਿੱਛੋਂ ਐਕਟਿਵਾ ਸਵਾਰ ਦੋ ਨੌਜਵਾਨ ਆਏ ਅਤੇ ਉਸਦੇ ੋੱਥ 'ਚੋਂ ਪਰਸ ਖੋਹ ਕੇ ਫਰਾਰ ਹੋ ਗਏ। ਔਰਤ ਨੇ ਰੌਲਾ ਪਾਇਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪਰਸ 'ਚ ਮੋਬਾਇਲ, ਆਧਾਰ ਕਾਰਡ, ਸੀਨੀਅਰ ਸਿਟੀਜ਼ਨ ਕਾਰਡ ਅਤੇ ਦੋ ਹਜ਼ਾਰ ਰੁਪਏ ਸਨ।
ਵੈਂਡਰਜ਼ ਨੂੰ ਜਗ੍ਹਾ ਅਲਾਟ ਕਰਨ ਦਾ ਮਾਮਲਾ ਫਿਰ ਲਟਕਿਆ
NEXT STORY