ਅਬੋਹਰ(ਸੁਨੀਲ)–ਪੁਰਾਣੀ ਤਹਿਸੀਲ ਦੇ ਸਾਹਮਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨੇਡ਼ੇ ਇਕ ਗਲੀ ’ਚ ਬਣੀ ਸੇਠੀ ਫਲੈਕਸ ਅਤੇ ਸੇਠੀ ਕਾਰ ਜ਼ੋਨ ’ਚ ਬੀਤੀ ਰਾਤ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਦੁਕਾਨ ਸੰਚਾਲਕਾਂ ਪਿੰਕੀ ਸੇਠੀ ਉਰਫ ਰਿੰਕੀ ਤੇ ਸੰਦੀਪ ਸੇਠੀ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਸੋਗ ਸਭਾ ’ਚ ਸ਼ਾਮਲ ਹੋਣ ਲਈ ਅਨੂਪਗਡ਼੍ਹ ਗਏ ਹੋਏ ਸਨ। ਉਨ੍ਹਾਂ ਦੀ ਦੁਕਾਨ ਦੇ ਕਰਮਚਾਰੀ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਬੰੰਦ ਕਰ ਕੇ ਚਲੇ ਗਏ। ਰਾਤ ਕਰੀਬ 9 ਵਜੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ ’ਚ ਅੱਗ ਲੱਗੀ ਹੋਈ ਹੈ, ਜਿਸ ’ਤੇ ਉਨ੍ਹਾਂ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਉਨ੍ਹਾਂ ਦੀ ਦੁਕਾਨ ਦੀ ਚਾਬੀ ਨੇਡ਼ੇ ਹੀ ਸਥਿਤ ਡਾ. ਅਮਨਦੀਪ ਦੇ ਕੋਲ ਹੋਣ ਕਾਰਨ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਉਨ੍ਹਾਂ ਤੋਂ ਚਾਬੀ ਲੈ ਕੇ ਦੁਕਾਨ ਖੁੱਲ੍ਹਵਾਈ ਤੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਉਨ੍ਹਾਂ ਦੀਆਂ ਲੇਜ਼ਰ ਮਸ਼ੀਨਾਂ, 2 ਏ. ਸੀ., ਐੱਲ. ਸੀ. ਡੀ., ਤਿਆਰ ਕੀਤੀਅਾਂ ਗਈਅਾਂ ਨੰਬਰ ਪਲੇਟਾਂ ਤੇ ਹੋਰ ਸਾਮਾਨ ਸਡ਼ਨ ਨਾਲ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 1 ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ।
ਸ਼ਰਾਰਤੀ ਅਨਸਰਾਂ ਨੇ ਲਾਈ ਖੋਖਿਆਂ ਨੂੰ ਅੱਗ
NEXT STORY