ਅੰਮ੍ਰਿਤਸਰ (ਰਮਨ) : ਛੇਹਰਟਾ ਅਧੀਨ ਪੈਂਦੇ ਖੇਤਰ ਖੰਡਵਾਲਾ ਸਥਿਤ ਇਕ ਫਰਨੀਚਰ ਹਾਊਸ ਨੂੰ ਭਿਆਨਕ ਅੱਗ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਜਿੱਥੇ ਕਰੋੜਾਂ ਦਾ ਨੁਕਸਾਨ ਹੋਇਆ ਹੈ, ਉਥੇ ਅੱਗ ਬੁਝਾਉਣ ਸਮੇਂ ਹਾਊਸ ਵਿਚ ਕੰਮ ਕਰਨ ਵਾਲੇ 3 ਵਿਅਕਤੀ ਵੀ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤ ਦਾ ਜਾਇਜ਼ਾ ਲਿਆ।
ਇਹ ਖ਼ਬਰ ਵੀ ਪੜ੍ਹੋ - ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ 'ਚ ਲਗਾਈ ਪਟੀਸ਼ਨ, ਮਾਮਲੇ 'ਚ ਕੇਂਦਰ ਨੂੰ ਬਣਾਇਆ ਜਾਵੇਗਾ ਪਾਰਟੀ
ਹਾਊਸ ਵਿਚ ਅੱਗ ਇਨ੍ਹੀ ਜ਼ਿਆਦਾ ਭਿਆਨਕ ਲੱਗੀ ਸੀ ਕਿ ਅੱਗ ਦੀਆਂ ਲਪਟਾਂ ਦੂਰ ਦੂਰ ਤੋਂ ਨਿਕਲਦੀਆਂ ਦਿਖਾਈ ਦੇ ਰਹੀਆ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਜਦੋਂ ਫਰਨੀਚਰ ਹਾਊਸ ਨੂੰ ਅਚਾਨਕ ਅੱਗ ਲੱਗੀ ਸੀ ਤਾ ਉਸ ਸਮੇਂ ਹਾਊਸ ਦੇ ਅੰਦਰ ਮਾਲਕ ਅਤੇ ਹੋਰ ਕੰਮਕਾਜ ਕਰਨ ਵਾਲੇ ਵਿਅਕਤੀ ਸ਼ਾਮਲ ਹਨ। ਹਾਊਸ ਦੇ ਸੀਸ਼ਿਆਂ ਨੂੰ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀੇ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਛੇਹਰਟਾ ਦੀ ਪੁਲਸ ਅਤੇ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਦੀਆਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪੂਰੇ ਅਮਲੇ ਸਮੇਤ ਪੁੱਜੀਆਂ ਅਤੇ ਜਦੋਂ ਜ਼ਹਿਦ ਬਾਅਦ ਫਾਇਰ ਬਿਗ੍ਰੇਡ ਦੇ ਮੁਲਾਜ਼ਮਾਂ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਖ਼ਬਰ ਵੀ ਪੜ੍ਹੋ - ਸਿਹਤ ਸਹੂਲਤਾਂ 'ਚ ਹੋਵੇਗਾ ਵਾਧਾ, ਕੈਬਨਿਟ ਮੰਤਰੀ ਜੌੜਾਮਾਜਰਾ ਨੇ 26 ਜਨਵਰੀ ਬਾਰੇ ਕੀਤਾ ਵੱਡਾ ਐਲਾਨ
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਹ ਅੱਗ ਦੀ ਘਟਨਾ ਵਾਪਰੀ ਹੈ, ਉਸ ਦੇ ਨਾਲ ਹਲਕਾ ਪੱਛਮੀ ਦੇ ਵਿਧਾਇਕ ਦਾ ਮੁੱਖ ਦਫਤਰ ਹੈ। ਸੂਤਰਾਂ ਅਨੁਸਾਰ ਉਹ ਘਟਨਾ ਸਥਾਨ ’ਤੇ ਮੌਕੇ ’ਤੇ ਨਹੀਂ ਪੁੱਜੇ ਪਰ ਉਨ੍ਹਾਂ ਦੇ ਸਮੱਰਥਕ ਜ਼ਰੂਰ ਪੁੱਜੇ ਦਿਖੇ। ਥਾਣਾ ਛੇਹਰਟਾ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਰਨੀਚਰ ਹਾਊਸ ਵਿਚ ਲੱਗੀ ਅੱਗ ਸਾਰਟ ਸਰਕਟ ਦੇ ਕਾਰਨ ਦੱਸਿਆ ਜਾ ਰਿਹਾ ਹੈ, ਮਾਲਕ ਦਾ ਕਰੋੜਾਂ ਦੇ ਕਰੀਬ ਨੁਕਸਾਨ ਹੋਇਆ ਹੈ ਅਤੇ ਇਸ ਦੌਰਾਨ ਤਿੰਨ ਵਿਅਕਤੀ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਨਕੋਦਰ ਕਤਲਕਾਂਡ : 'ਆਪ' 'ਤੇ ਵਰ੍ਹੇ ਵੜਿੰਗ, ਕਿਹਾ, 'ਹੁਣ ਗੁਜਰਾਤ-ਹਿਮਾਚਲ ਛੱਡ ਪੰਜਾਬ ਵੱਲ ਦਿਓ ਧਿਆਨ'
ਆਲੇ-ਦੁਆਲੇ ਲੋਕਾਂ ਕਹਿਣਾ ਹੈ ਕਿ ਇਸ ਫਰਨੀਚਰ ਹਾਊਸ ਵਿਚ ਕਾਫੀ ਨੁਕਸਾਨ ਹੋਇਆ ਹੈ। ਵਿਆਹ-ਸ਼ਾਦੀਆਂ ਦਾ ਸਮਾਂ ਹੋਣ ਕਰ ਕੇ ਕਈ ਲੋਕਾਂ ਨੇ ਇੱਥੇ ਫਰਨੀਚਰ ਬਣਾਉਣ ਲਈ ਆਰਡਰ ਵੀ ਦਿੱਤੇ ਹੋਏ ਸਨ। ਫਰਨੀਚਰ ਹਾਊਸ ਵਿਚ ਜਿਨ੍ਹਾਂ ਵੀ ਫਰਨੀਚਰ ਤਿਆਰ ਹੋਇਆ ਸੀ ਉਹ ਹੁਣ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੰਨ ਕਲਚਰ 'ਤੇ ਪਾਬੰਦੀ ਦਾ ਨਹੀਂ ਹੋ ਰਿਹਾ ਅਸਰ, ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, CCTV ਫੁਟੇਜ ਆਈ ਸਾਹਮਣੇ
NEXT STORY