ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋੱੰ ਪੈਸਕੋ ਰਾਹੀਂ ਫਾਇਰ ਬ੍ਰਿਗੇਡ 'ਚ ਸਟਾਫ ਦੀ ਕਮੀ ਪੂਰੀ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਦੀ ਮਨਜ਼ੂਰੀ ਲਈ ਪ੍ਰਸਤਾਵ ਜਨਰਲ ਹਾਊਸ ਦੀ ਮੀਟਿੰਗ 'ਚ ਪੇਸ਼ ਕੀਤਾ ਜਾਵੇਗਾ। ਇਸ ਸੰਬਧੀ ਤਿਆਰ ਕੀਤੇ ਗਏ ਏਜੰਡੇ 'ਚ ਏ. ਡੀ. ਐੱਫ. ਓ. ਨੇ ਮੁੱਦਾ ਚੁੱਕਿਆ ਹੈ ਕਿ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੰਗ 'ਚ ਸਟਾਫ ਅਤੇ ਸਾਧਨਾਂ ਦੀ ਭਾਰੀ ਕਮੀ ਹੈ, ਜਿਸ ਨਾਲ ਅਗਜ਼ਨੀ ਦੀਆਂ ਘਟਨਾਵਾਂ ਨਾਲ ਨਜਿੱਠਣ ਨਾਲ ਸਮੱਸਿਆ ਆਉਂਦੀ ਹੈ ਅਤੇ ਜਾਨ-ਮਾਲ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ।
ਇਸ ਦੇ ਮੱਦੇਨਜ਼ਰ 2015 'ਚ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਜ਼ਰੀਏ ਡਰਾਈਵਰ ਅਤੇ ਫਾਇਰਮੈਨ ਰੱਖੇ ਗਏ ਸਨ। ਜਦ ਨਗਰ ਨਿਗਮ ਨੂੰ ਸਰਕਾਰ ਵਲੋਂ 7 ਨਵੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮਿਲੀਆਂ ਹਨ ਤਾਂ ਸਟਾਫ 'ਚ ਇਜ਼ਾਫਾ ਕਰਨ ਦੀ ਜ਼ਰੂਰਤ ਦੱਸੀ ਗਈ ਹੈ। ਇਸ ਦੇ ਆਧਾਰ 'ਤੇ ਨਵੇਂ ਡਰਾਈਵਰ ਅਤੇ ਫਾਇਰਮੈਨ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਹੋਣ ਤੱਕ ਪੈਸਕੋ ਤੋਂ ਹੀ ਸਟਾਫ ਲੈਣ ਦਾ ਪ੍ਰਸਤਾਵ ਬਣਾਇਆ ਗਿਆ ਹੈ।
ਨਕਲੀ ਥਾਣੇਦਾਰ ਦਾ ਮਾਮਲਾ ਪੁੱਜਿਆ ਪੰਜਾਬ ਸਰਕਾਰ ਦੇ ਹੋਮ ਵਿਭਾਗ ਕੋਲ
NEXT STORY